ਜਲੰਧਰ (ਸ਼ੋਰੀ)-ਰਾਤ ਲਗਭਗ ਸਾਢੇ 8 ਵਜੇ ਇਕ ਟਰੱਕ ਚਾਲਕ ਜੋ ਕਿ ਟਾਂਡਾ ਰੋਡ ਦੀ ਤਰਫ਼ ਜਾ ਰਿਹਾ ਸੀ ਕਿ ਟਰੱਕ ਚਾਲਕ ਗੂਗਲ ਮੈਪ ਦੀ ਮਦਦ ਨਾਲ ਆਪਣੀ ਲੋਕੇਸ਼ਨ ਤੱਕ ਜਾ ਰਿਹਾ ਸੀ। ਇਸੇ ਦੌਰਾਨ ਲੋਕੇਸ਼ਨ ਦੇ ਮੁਤਾਬਕ ਟਰੱਕ ਜਿਵੇਂ ਹੀ ਗਾਜ਼ੀ-ਗੁੱਲਾ ਅੰਡਰ ਬ੍ਰਿਜ ਦੇ ਕੋਲ ਪਹੁੰਚਿਆ ਤਾਂ ਬ੍ਰਿਜ ਦੇ ਮੁੱਖ ਗੇਟ ’ਤੇ ਲੱਗੇ ਲੋਹੇ ਦੇ ਗਾਰਡਰ, ਜੋ ਕਿ ਇਸ ਲਈ ਲਾਏ ਜਾਂਦੇ ਹਨ ਕਿ ਕੋਈ ਵੱਡਾ ਵਾਹਨ ਇੱਥੋਂ ਨਾ ਲੰਘ ਸਕੇ। ਉਚਾਈ ਮੁਤਾਬਕ ਗੱਡੀਆਂ ਜਿੱਥੋਂ ਲੰਘਦੀਆਂ ਹਨ, ਟਰੱਕ ਤੇਜ਼ੀ ਨਾਲ ਲੰਘ ਰਿਹਾ ਸੀ ਕਿ ਇਸੇ ਦੌਰਾਨ ਉਸ ਦੀ ਟੱਕਰ ਗਾਰਡਰ ਨਾਲ ਹੋ ਗਈ।
ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ 'ਚ 8 ਕਾਨੂੰਨਗੋਆਂ ਦੇ ਤਬਾਦਲੇ, List 'ਚ ਵੇਖੋ ਨਾਂ

ਹਾਦਸੇ ਦੌਰਾਨ ਗਾਰਡਰ ਦੇ ਹੇਠੋਂ ਲੰਘ ਰਹੇ ਸਕੂਟਰੀ ਸਵਾਰ ਦੇ ਉੱਪਰ ਲੋਹੇ ਦਾ ਭਾਰੀ ਗਾਰਡਰ ਡਿੱਗ ਗਿਆ। ਸਕੂਟਰੀ ਸਵਾਰ ਨੇ ਛਾਲ ਮਾਰ ਕੇ ਜਾਨ ਬਚਾਈ। ਹਾਦਸੇ ’ਚ ਸਕੂਟਰੀ ਗਾਰਡਰ ਦੇ ਹੇਠਾਂ ਆਉਣ ਕਰ ਕੇ ਨੁਕਸਾਨੀ ਗਈ। ਘਟਨਾ ਦੀ ਸੂਚਨਾ ਪਾ ਕੇ ਮੌਕੇ ’ਤੇ ਥਾਣਾ 2 ਦੀ ਪੁਲਸ ਅਤੇ ਜ਼ੈਬਰਾ 4 ਦੀ ਪੁਲਸ ਪਹੁੰਚੀ ਅਤੇ ਰਸਤੇ ’ਚ ਬੈਰੀਕੇਡ ਲਾ ਕੇ ਲੋਕਾਂ ਨੂੰ ਸੁਚੇਤ ਕੀਤਾ ਕਿ ਸਾਵਧਾਨੀ ਨਾਲ ਇੱਥੋਂ ਨਿਕਲਣ, ਕਿਉਂਕਿ ਗਾਰਡਰ ਜ਼ਮੀਨ ’ਤੇ ਡਿੱਗਿਆ ਸੀ ਅਤੇ ਦੋਬਾਰਾ ਹਾਦਸਾ ਨਾ ਹੋ ਸਕੇ। ਹਾਲਾਂਕਿ ਲੋਕਾਂ ਨੇ ਲੋਹੇ ਦੇ ਭਾਰੀ ਗਾਰਡਰ ਨੂੰ ਚੁੱਕਣ ਦਾ ਯਤਨ ਕੀਤਾ ਪਰ ਭਾਰ ਜ਼ਿਆਦਾ ਹੋਣ ਕਾਰਨ ਗਾਰਡਰ ਟੱਸ ਤੋਂ ਮੱਸ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! 4 ਦਿਨ ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert
ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਨੇ ਸਕੂਟਰੀ ਸਵਾਰ ਨਾਲ ਰਾਜ਼ੀਨਾਮਾ ਕਰ ਲਿਆ ਹੈ ਪਰ ਪੁਲਸ ਨੇ ਟਰੱਕ ਆਪਣੇ ਕਬਜ਼ੇ 'ਚ ਰੱਖਿਆ ਹੈ, ਕਿਉਂਕਿ ਰੇਲਵੇ ਵਿਭਾਗ ਦਾ ਨੁਕਸਾਨ ਹੋਣ ਕਰ ਕੇ ਹੀ ਟਰੱਕ ਚਾਲਕ ਨੂੰ ਬਿਨਾਂ ਕਾਰਵਾਈ ਛੱਡਿਆ ਜਾਵੇਗਾ।
ਇਹ ਵੀ ਪੜ੍ਹੋ: ਅਚਾਨਕ ਸਰਕਾਰੀ ਸਕੂਲ 'ਚ ਪੈ ਗਿਆ ਭੜਥੂ! ਇੱਧਰ-ਉੱਧਰ ਭੱਜੀਆਂ ਵਿਦਿਆਰਥਣਾਂ, ਹੈਰਾਨ ਕਰੇਗਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਫੇਰਬਦਲ! ਪੰਜਾਬ 'ਚ 8 ਕਾਨੂੰਨਗੋਆਂ ਦੇ ਤਬਾਦਲੇ, List 'ਚ ਵੇਖੋ ਨਾਂ
NEXT STORY