ਲੁਧਿਆਣਾ (ਰਾਜ) : ਗਿੱਲ ਰੋਡ ਨਹਿਰ ਕੋਲ ਇਕ ਫਰੂਟ ਦੀ ਰੇਹੜੀ ਲਾਉਣ ਵਾਲੇ ਨੌਜਵਾਨ ’ਤੇ ਲੋਕਾਂ ਨੇ ਛੋਟੀ ਬੱਚੀ ਨਾਲ ਛੇੜ-ਛਾੜ ਕਰਨ ਦੇ ਦੋਸ਼ ਲਾਏ ਹਨ। ਲੋਕਾਂ ਨੇ ਫ਼ੈਸਲਾ ਆਨ ਦੀ ਸਪਾਟ ਹੀ ਕਰ ਦਿੱਤਾ। ਉਨ੍ਹਾਂ ਨੇ ਨੌਜਵਾਨ ਦੀ ਚੱਪਲਾਂ ਅਤੇ ਥੱਪੜਾਂ ਨਾਲ ਪਰੇਡ ਕੀਤੀ। ਇਸ ਦੇ ਨਾਲ ਹੀ ਬੱਚੀ ਦੀ ਮਾਂ ਅਤੇ ਬੱਚੀ ਨੇ ਵੀ ਨੌਜਵਾਨ ਦੀ ਛਿੱਤਰ ਪਰੇਡ ਕੀਤੀ। ਇਸ ਤੋਂ ਬਾਅਦ ਮੁਲਜ਼ਮ ਨੌਜਵਾਨ ਨੂੰ ਥਾਣਾ ਸ਼ਿਮਲਾਪੁਰੀ ਤਹਿਤ ਚੌਕੀ ਬਸੰਤ ਪਾਰਕ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਪੁਲਸ ਹਾਲੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਘੇਰ ਕੇ ਕੁੱਟਿਆ, ਫਿਰ ਕੀਤੇ ਹਵਾਈ ਫਾਇਰ
ਅਸਲ ਵਿਚ ਇਹ ਮਾਮਲਾ ਬੀਤੀ ਸ਼ਾਮ ਦਾ ਹੈ। ਮੌਕੇ ’ਤੇ ਮੌਜੂਦ ਲੋਕਾਂ ਦਾ ਦੋਸ਼ ਹੈ ਕਿ ਨੌਜਵਾਨ ਕੋਲ ਹੀ ਫਰੂਟ ਦੀ ਰੇਹੜੀ ਲਗਾਉਂਦਾ ਹੈ। ਬੱਚੀ ਉਸ ਕੋਲ ਫਰੂਟ ਲੈਣ ਲਈ ਗਈ ਸੀ। ਇਸ ਦੌਰਾਨ ਉਸ ਨੇ ਬੱਚੀ ਨਾਲ ਛੇੜ-ਛਾੜ ਕਰਨ ਦਾ ਕੋਸ਼ਿਸ਼ ਕੀਤਾ, ਤਾਂ ਵਿਅਕਤੀ ਨੇ ਗਲ਼ਤ ਹਰਕਤਾਂ ਕਰਦੇ ਨੂੰ ਦੇਖ ਲਿਆ। ਇਸ ਤੋਂ ਬਾਅਦ ਉਸ ਨੇ ਨੌਜਵਾਨ ਨੂੰ ਫੜ ਲਿਆ।
ਇਹ ਵੀ ਪੜ੍ਹੋ- ਲੁਧਿਆਣਾ 'ਚ ਖ਼ੌਫ਼ਨਾਕ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ 3 ਭੈਣਾਂ ਦਾ ਇਕਲੌਤਾ ਭਰਾ
ਬੱਚੀ ਕੋਲ ਹੀ ਸਥਿਤ ਝੁੱਗੀਆਂ ਵਿਚ ਰਹਿਣ ਵਾਲੇ ਪਰਿਵਾਰ ਦੀ ਸੀ। ਉਸ ਦੀ ਮਾਂ ਵੀ ਮੌਕੇ ’ਤੇ ਆ ਗਈ ਸੀ। ਲੋਕਾਂ ਨੇ ਨੌਜਵਾਨ ਦੇ ਹੱਥ ਕੱਪੜੇ ਨਾਲ ਬੰਨ੍ਹ ਦਿੱਤੇ ਸਨ। ਇਸ ਤੋਂ ਬਾਅਦ ਲੋਕਾਂ ਨੇ ਨੌਜਵਾਨ ਦੀ ਛਿੱਤਰ-ਪਰੇਡ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਛਿੱਤਰ ਪਰੇਡ ਤੋਂ ਬਾਅਦ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਉਧਰ, ਚੌਕੀ ਬਸੰਤ ਪਾਰਕ ਦੀ ਇੰਚਾਰਜ ਅਵਨੀਤ ਕੌਰ ਦਾ ਕਹਿਣਾ ਹੈ ਕਿ ਅਜੇ ਇਸ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇ ਦਿਓ ਜਵਾਬ।
ਮਾਮਲਾ ਐੱਮ. ਐੱਸ. ਪੀ. ਤੇ ਮੂੰਗੀ ਦੀ ਫਸਲ ਨਾ ਵਿਕਣ ਦਾ, ਕਿਸਾਨਾਂ ਵਿਧਾਇਕ ਦੀ ਕੋਠੀ ਦੇ ਬਾਹਰ ਦਿੱਤਾ ਧਰਨਾ
NEXT STORY