ਗਿੱਦਡ਼ਬਾਹਾ, (ਚਾਵਲਾ, ਕੁਲਭੂਸ਼ਣ, ਸੰਧਿਆ)- ਬੁੱਧਵਾਰ ਦੀ ਦੁਪਹਿਰ ਅਣਪਛਾਤੇ ਮੋਟਰਸਾਈਕਲ ਸਵਾਰ ਪਿਸਤੌਲ ਅਤੇ ਚਾਕੂ ਦੀ ਨੋਕ ’ਤੇ ਮਲੋਟ ਰੋਡ ’ਤੇ ਪੈਂਦੇ ਰਿਲਾਇੰਸ ਦੇ ਪੈਟਰੋਲ ਪੰਪ ਸਹਿਯੋਗੀ ਕੰਪਨੀ ਰੇਡੀਏਟ ਦੇ ਕਰਿੰਦੇ ਤੋਂ ਪੌਣੇ 4 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਖੁਸ਼ਪਾਲ ਸਿੰਘ ਨੇ ਦੱਸਿਆ ਕਿ ਉਹ ਉਕਤ ਪੈਟਰੋਲ ਪੰਪ ’ਤੇ ਕੰਮ ਕਰਦਾ ਹੈ ਅਤੇ ਅੱਜ ਦੁਪਹਿਰ ਉਹ ਪੰਪ ਤੋਂ ਕੈਸ਼ ਲੈ ਕੇ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਜਦੋਂ ਅਪਣੇ ਮੋਟਰਸਾਈਕਲ ’ਤੇ ਗਿੱਦਡ਼ਬਾਹਾ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਤਾਂ ਪਿੱਛਿਓਂ ਮਲੋਟ ਵੱਲੋਂ ਆਏ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਇਕ ਢਾਬੇ ਕੋਲ ਉਸ ਨੂੰ ਪਿਸਤੌਲ ਵਿਖਾ ਰੋਕ ਲਿਆ ਅਤੇ ਪਿਸਤੌਲ ਤੇ ਚਾਕੂ ਦੀ ਨੋਕ ’ਤੇ ਉਸ ਕੋਲੋਂ ਪੌਣੇ 4 ਲੱਖ ਰੁਪਏ, ਜੋ ਕਿ ਪੰਪ ਦਾ ਕੈਸ਼ ਸੀ ਅਤੇ ਉਸ ਦੀ ਖੁਦ ਦੀ 15 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਗਿੱਦਡ਼ਬਾਹਾ ਰੋਡ ਵੱਲ ਫਰਾਰ ਹੋ ਗਏ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਗੁਰਤੇਜ ਸਿੰਘ ਅਤੇ ਥਾਣਾ ਮੁਖੀ ਜਸਵੀਰ ਸਿੰਘ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਸ ਸਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਪੰਪ ਅਤੇ ਰਸਤੇ ਦੇ ਹੋਰ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਵੀ ਖੰਗਾਲੇਗੀ ਅਤੇ ਜਲਦ ਹੀ ਦੋਸ਼ੀਆਂ ਨੂੰ ਫਡ਼ ਲਿਆ ਜਾਵੇਗਾ।
ਤਹਿਸੀਲਦਾਰ ਧੂਰੀ ਅਤੇ ਫੂਡ ਸੇਫਟੀ ਅਫਸਰ ਦੀ ਸਾਂਝੀ ਟੀਮ ਨੇ ਸੈਂਪਲ ਭਰੇ
NEXT STORY