ਮੋਹਾਲੀ (ਕੁਲਦੀਪ)— ਪਿੰਡ ਕੰਬਾਲਾ 'ਚ ਐਤਵਾਰ ਇਕ ਵਿਅਕਤੀ 'ਤੇ ਕਿਸੇ ਅਗਿਆਤ ਵਿਅਕਤੀ ਨੇ ਉਸ ਸਮੇਂ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ, ਜਦੋਂ ਉਹ ਆਪਣੇ ਘਰ ਦੇ ਵਿਹੜੇ 'ਚ ਸੌਂ ਰਿਹਾ ਸੀ। ਅੱਗ ਲਗਾਉਣ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਜ਼ਖ਼ਮੀ ਵਿਅਕਤੀ ਦੀ ਪਛਾਣ ਸੱਜਣ ਸਿੰਘ ਵਾਸੀ ਪਿੰਡ ਕੰਬਾਲਾ ਵਜੋਂ ਹੋਈ ਜੋ ਕਿ ਖੇਤੀਬਾੜੀ ਤੇ ਦੁੱਧ ਦਾ ਕੰਮ ਕਰਦਾ ਹੈ। ਉਸ ਨੂੰ ਇਲਾਜ ਲਈ ਸੈਕਟਰ-32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਸੱਜਣ ਸਿੰਘ ਐਤਵਾਰ ਦੁਪਹਿਰ 3 ਵਜੇ ਦੇ ਕਰੀਬ ਆਪਣੇ ਘਰ ਦੇ ਵਿਹੜੇ 'ਚ ਫੋਲਡਿੰਗ ਬੈੱਡ 'ਤੇ ਸੌਂ ਰਿਹਾ ਸੀ। ਉਸ ਸਮੇਂ ਉਸ ਦੀ ਧੀ ਅਤੇ ਪਤਨੀ ਵੀ ਘਰ ਦੇ ਅੰਦਰ ਹੀ ਸਨ। ਅਚਾਨਕ ਇਕ ਵਿਅਕਤੀ ਆਇਆ ਅਤੇ ਉਸ 'ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਕੇ ਫਰਾਰ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ।
ਜਿਸ ਦੀ ਸੂਚਨਾ ਤੁਰੰਤ ਪੁਲਸ ਨੂੰ ਵੀ ਦਿੱਤੀ ਗਈ। ਪੀ. ਸੀ. ਆਰ. ਪੁਲਸ ਪਾਰਟੀ ਤੇ ਸੋਹਾਣਾ ਥਾਣੇ ਤੋਂ ਪੁਲਸ ਦੇ ਜਾਂਚ ਅਧਿਕਾਰੀ ਨੇ ਮੌਕੇ 'ਤੇ ਪੁੱਜ ਕੇ ਜ਼ਖ਼ਮੀ ਨੂੰ ਹਸਪਤਾਲ ਦਾਖਲ ਕਰਵਾਇਆ। ਸੱਜਣ ਸਿੰਘ ਦੀ ਪਹਿਲੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ, ਜਿਸ ਦੇ ਬਾਅਦ ਉਸਨੇ ਦੂਜੀ ਵਿਆਹ ਕੀਤਾ ਸੀ। ਉਸ ਦੀ ਦੂਜੀ ਪਤਨੀ ਦੇ ਨਾਲ ਇਕ ਲੜਕੀ ਵੀ ਹੈ, ਜਿਨ੍ਹਾਂ ਦੇ ਨਾਲ ਸੱਜਣ ਸਿੰਘ ਆਪਣੇ ਘਰ 'ਚ ਰਹਿ ਰਿਹਾ ਸੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ੈਲਰ ’ਚ ਅੱਗ ਲੱਗਣ ਨਾਲ ਬਾਰਦਾਨਾ ਸੜਿਆ
NEXT STORY