ਲੁਧਿਆਣਾ : ਔਰਤ ਦੇ ਪਹਿਲੇ ਪਤੀ ਨੇ ਉਸੇ ਦੇ ਘਰ 'ਚ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ ,ਜਿਥੇ ਉਹ ਆਪਣੇ ਦੂਜੇ ਪਤੀ ਦੇ ਨਾਲ ਰਹਿ ਰਹੀ ਹੈ। ਔਰਤ ਤੀਜੀ ਮੰਜ਼ਿਲ 'ਤੇ ਆਪਣੇ ਪਰਿਵਾਰ ਦੇ ਨਾਲ ਸੁੱਤੀ ਹੋਈ ਸੀ। ਸਵੇਰ ਉਸ ਨੇ ਹੇਠਲੀ ਦੀ ਮੰਜ਼ਿਲ 'ਤੇ ਆਪਣੇ ਪਹਿਲੇ ਪਤੀ ਨੂੰ ਲੱਕੜ ਦੇ ਬਾਲੇ ਨਾਲ ਲਟਕਦਾ ਹੋਇਆ ਦੇਖਿਆ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਸ ਸਲੇਮ ਟਾਬਰੀ ਦੇ ਨਿਊ ਸੁਭਾਸ਼ ਨਗਰ ਇਲਾਕੇ ਦਾ ਹੈ।
ਮ੍ਰਿਤਕ ਦੀ ਪਛਾਣ 32 ਸਾਲਾ ਅਰੁਣ ਸ਼ਾਹ ਵਜੋਂ ਹੋਈ ਹੈ, ਜੋ ਕਿ ਮੂਲ ਤੌਰ ’ਤੇ ਬਿਹਾਰ ਦੇ ਮੋਤੀਹਾਰ ਇਲਾਕੇ ਦਾ ਰਹਿਣ ਵਾਲਾ ਸੀ। ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਧਾਰਾ-174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਅਰੁਣ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ ।
ਤਾਲਾਬੰਦੀ ਦੌਰਾਨ ਫ਼ੀਸਾਂ ਦੇ ਵਿਰੋਧ 'ਚ ਅਕਾਲੀ ਦਲ ਨੇ ਘੇਰੀ ਸਿੱਖਿਆ ਮੰਤਰੀ ਦੀ ਕੋਠੀ
NEXT STORY