ਮੋਗਾ (ਗੋਪੀ ਰਾਉੂਕੇ, ਅਜ਼ਾਦ)—ਮੋਗਾ ਦੇ ਬਾਘਾਪੁਰਾਣਾ ਬਾਈਪਾਸ ਨੇੜੇ ਤਕੜਸਾਰ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋ ਪਲਾਟ ਦੇ ਕਬਜ਼ੇ ਨੂੰ ਦੋ ਧਿਰਾਂ 'ਆਹਮੋ- ਸਾਹਮਣੇ' ਹੋ ਗਈਆਂ, ਇਸ ਤਰ੍ਹਾਂ ਦੀ ਬਣੀ ਸਥਿਤੀ ਤੇ ਕਾਬੂ ਪਾਉਣ ਲਈ ਜਿੱਥੇ ਮੌਕੇ 'ਤੇ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਉੱਥੇ ਦੋ ਧਿਰਾਂ ਇਸ ਪਲਾਟ ਤੇ ਆਪੋ ਆਪਣਾ ਹੱਕ ਜਤਾਉਂਦੇ ਹੋਏ ਸਭ ਲੋੜੀਂਦੇ ਕਾਗਜ਼ਾਤ ਆਪਣੇ ਕੋਲ ਹੋਣ ਦਾ ਦਾਅਵਾ ਕਰ ਰਹੀਆ ਹਨ, ਪ੍ਰੰਤੂ ਪੁਲਸ ਇਸ ਮਾਮਲੇ ਤੇ ਹਾਲੇ ਤੱਕ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਇਸ ਪਲਾਟ ਨੂੰ ਵੇਚਣ ਵਾਲੇ ਜਸਵੀਰ ਸਿੰਘ ਨੇ ਦੋਸ਼ ਲਾਇਆ ਕਿ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੋਂ ਉਨ੍ਹਾਂ ਪਲਾਟ ਨਹੀਂ ਖ੍ਰੀਦਿਆ ਸੀ ਪ੍ਰੰਤੂ ਫਿਰ ਵੀ ਉਹ ਆਪਣਾ ਹੱਕ ਜਿਤਾ ਰਹੇ ਹਨ। ਉਨ੍ਹਾ ਕਿਹਾ ਕਿ ਰਾਜਸੀ ਰਸੂਖ ਨਾਲ ਜਾਣ ਬੁੱਝ ਕੇ ਉਨ੍ਹਾ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾ ਦੋਸ਼ ਲਗਾਇਆ ਕਿ ਅੱਜ ਤੜਕਸਾਰ ਉਨ੍ਹਾ ਦੇ ਪਲਾਟ ਤੇ ਕੁੱਝ ਲੋਕਾਂ ਨੇ ਆ ਕੇ ਕਬਜ਼ਾ ਕਰਨ ਦੀ ਕੋਸ਼ਿਸ ਕੀਤੀ ਜਿਸ ਸਬੰਧੀ ਉਨ੍ਹਾ ਤਰੁੰਤ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾ ਜ਼ਿਲਾ ਪ੍ਰਸ਼ਾਸਨ ਤੋ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਵੀ ਇਨਸਾਫ਼ ਦੀ ਮੰਗ ਕੀਤੀ ਹੈ।
ਨਾ ਕਿਸੇ ਦੀ ਜ਼ਮੀਨ ਦੱਬਣੀ ਹੈ ਅਤੇ ਨਾ ਹੀ ਆਪਣੀ ਕਿਸੇ ਕੋਲ ਛੱਡਣੀ ਹੈ : ਵਿਧਾਇਕ ਲੋਹਗੜ੍ਹ
ਇਸ ਮਾਮਲੇ ਸਬੰਧੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਦੋ ਟੁੱਕ ਜਵਾਬ ਦਿੰਦਿਆ ਕਿਹਾ ਕਿ ਨਾ ਤਾਂ ਕਿਸੇ ਦੀ ਜ਼ਮੀਨ ਦੱਬਣੀ ਹੈ ਅਤੇ ਨਾ ਹੀ ਆਪਣੀ ਕਿਸੇ ਕੋਲ ਛੱਡਣੀ ਹੈ। ਉਨ੍ਹਾਂ ਕਿਹਾ ਕਿ ਸਾਡੀ ਜ਼ਮੀਨ ਦੇ 5 ਮਰਲਿਆਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਸਾਰੇ ਕਾਗਜ਼ਾਤ ਸਾਡੇ ਕੋਲ ਹਨ। ਉਨ੍ਹਾਂ ਕਿਹਾ ਕਿ ਜੋ ਦੋਸ਼ ਲਾਏ ਹਨ ਉਹ ਸਰਾਸਰ ਝੂਠ ਹਨ। ਉਨ੍ਹਾਂ ਕਿਹਾ ਕਿ ਅੱਜ ਕੋਈ ਭੰਨ ਤੋੜ ਨਹੀਂ ਕੀਤੀ ਗਈ। ਉਨ੍ਹਾ ਕਿਹਾ ਕਿ ਜਦੋਂ ਪਲਾਟ ਹੀ ਸਾਡਾ ਹੈ ਤੇ ਭੰਨ ਤੋੜ ਕਿਉਂ ਕਰਨੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਸਮੇਤ ਹਰ ਤਰ੍ਹਾਂ ਦੇ ਕਾਗਜ਼ ਸਾਡੇ ਕੋਲ ਹਨ ਜੋਂ ਉਨ੍ਹਾ ਮੀਡੀਆ ਸਾਹਮਣੇ ਵੀ ਪੇਸ਼ ਕੀਤੇ। ਇਸ ਮੌਕੇ ਚੇਅਰਮੈਨ ਸਰਪੰਚ ਕੁਲਬੀਰ ਸਿੰਘ ਲੌਗੀਵਿੰਡ ਵੀ ਹਾਜ਼ਰ ਸਨ।
ਬਾਜਵਾ ਵਲੋਂ ਜੇ. ਈ. ਈ. ਦਾਖਲਾ ਟੈਸਟ ਪੰਜਾਬੀ 'ਚ ਲੈਣ ਦੀ ਮੰਗ
NEXT STORY