ਬਠਿੰਡਾ (ਸੁਖਵਿੰਦਰ)— ਬਠਿੰਡਾ ਵਿਚ ਮਾਂ-ਧੀ ਵਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਰਾਹਗੀਰਾਂ ਵਲੋਂ ਉਨ੍ਹਾਂ ਨੂੰ ਝੀਲ ਵਿਚ ਛਾਲ ਮਾਰਨ ਤੋਂ ਪਹਿਲਾਂ ਹੀ ਰੋਕ ਲਿਆ ਗਿਆ। ਜਾਣਕਾਰੀ ਅਨੁਸਾਰ ਬਠਿੰਡਾ-ਗੋਨਿਆਣਾ ਰੋਡ 'ਤੇ ਝੀਲ ਨੰਬਰ 3 ਸਾਹਮਣੇ ਇਕ ਔਰਤ ਅਤੇ ਉਸ ਦੀ 11 ਸਾਲਾ ਬੇਟੀ ਛਾਲ ਮਾਰਨ ਲਈ ਖੜ੍ਹੀਆਂ ਸਨ ਅਤੇ ਆਪਣੇ ਹੱਥਾਂ ਨੂੰ ਬਲੇਡ ਨਾਲ ਕੱਟ ਰਹੀਆਂ ਸਨ। ਇਸ ਦੌਰਾਨ ਆਸ-ਪਾਸ ਦੇ ਲੋਕਾਂ ਦੀ ਨਜ਼ਰ ਮਾਂ-ਧੀ 'ਤੇ ਪਈ ਤਾਂ ਉਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ ਫੜ ਕੇ ਖੁਦਕੁਸ਼ੀ ਕਰਨ ਤੋਂ ਰੋਕਿਆ।
ਸੂਚਨਾ ਮਿਲਣ 'ਤੇ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ ਅਤੇ ਮਨੀ ਕਰਨ ਸ਼ਰਮਾ ਵੀ ਮੌਕੇ 'ਤੇ ਪਹੁੰਚ ਗਏ। ਸੰਸਥਾ ਵਰਕਰਾਂ ਵਲੋਂ ਤੁਰੰਤ ਮਾਂ-ਧੀ ਨੂੰ ਸਰਕਾਰੀ ਹਸਪਤਾਲ ਪਹੁੰਚਾ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਸੂਤਰਾਂ ਮੁਤਾਬਕ ਉਕਤ ਦੋਵੇਂ ਮਾਂ-ਧੀ ਘਰ ਵਿਚ ਘਰੇਲੂ ਲੜਾਈ-ਝਗੜੇ ਕਾਰਨ ਪ੍ਰੇਸ਼ਾਨ ਸਨ ਪਰ ਪਰਿਵਾਰਕ ਮੈਂਬਰਾਂ ਮੁਤਾਬਕ ਔਰਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਅਤੇ ਉਸ ਦੀ ਦਵਾਈ ਵੀ ਚੱਲ ਰਹੀ ਹੈ।
ਜਥੇਦਾਰ ਗਿ. ਗੁਰਬਚਨ ਸਿੰਘ ਦੇ ਪੁੱਤਰ ਦੇ ਹੋਟਲ 'ਚੋਂ ਬਰਾਮਦ ਹੋਇਆ ਅਸਲਾ (ਵੀਡੀਓ)
NEXT STORY