ਲੁਧਿਆਣਾ (ਰਿਸ਼ੀ)-ਪਿੰਡ ਦੇ ਇਕ ਨੌਜਵਾਨ ਨੂੰ ਜਦੋਂ 2 ਬੱਚਿਆਂ ਦੀ ਮਾਂ ਨੇ ਦੋਸਤੀ ਕਰਨ ਤੋਂ ਇਨਕਾਰ ਕੀਤਾ ਤਾਂ ਉਹ ਫੋਨ ’ਤੇ ਅਤੇ ਸੈਰ ਕਰਦੇ ਸਮੇਂ ਪ੍ਰੇਸ਼ਾਨ ਕਰਨ ਲੱਗ ਪਿਆ। ਇਸ ਤੋਂ ਤੰਗ ਆ ਕੇ ਔਰਤ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਔਰਤ ਪਛਾਣ ਜਸਬੀਰ ਕੌਰ ਰੀਤੂ (36) ਵਜੋਂ ਹੋਈ ਹੈ, ਜੋ 2 ਬੱਚਿਆਂ ਫ਼ਤਿਹ ਅਤੇ ਏਕਮ ਦੀ ਮਾਂ ਸੀ, ਜਦੋਂਕਿ ਪਤੀ ਇੰਦਰਜੀਤ ਲਗਭਗ 3 ਸਾਲ ਪਹਿਲਾਂ ਦੁਬਈ ਗਿਆ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪਿੰਡ ਦਾ ਹੀ ਇਕ ਨੌਜਵਾਨ ਕਾਫੀ ਦਿਨਾਂ ਤੋਂ ਔਰਤ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ’ਤੇ ਦੋਸਤੀ ਕਰਨ ਦਾ ਦਬਾਅ ਪਾਉਂਦਾ ਸੀ। ਕਈ ਵਾਰ ਜਦੋਂ ਮੁਲਜ਼ਮ ਫੋਨ ਕਰਦਾ ਤਾਂ ਬੱਚੇ ਫੋਨ ਚੁੱਕ ਲੈਂਦੇ ਸਨ, ਜਦੋਂਕਿ ਔਰਤ ਨੂੰ ਸੈਰ ਕਰਨ ਜਾਂਦੇ ਸਮੇਂ ਵੀ ਰਸਤੇ ’ਚ ਪ੍ਰੇਸ਼ਾਨ ਕਰਦਾ ਸੀ। ਰੋਜ਼ਾਨਾ ਵਾਂਗ ਸੋਮਵਾਰ ਸਵੇਰੇ ਔਰਤ ਦਾ ਦਿਓਰ ਲਗਭਗ 9 ਵਜੇ ਆਪਣੇ ਕੰਮ ’ਤੇ ਅਤੇ ਦੋਵੇਂ ਬੱਚੇ ਪੜ੍ਹਨ ਲਈ ਸਕੂਲ ਚਲੇ ਗਏ। ਘਰ ’ਚ ਉਹ ਆਪਣੀ ਸੱਸ ਨਾਲ ਮੌਜੂਦ ਸੀ, ਜੋ ਬੀਮਾਰ ਰਹਿੰਦੀ ਹੈ। ਉਸੇ ਸਮੇਂ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪਤਾ ਲੱਗਦੇ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਦੋਸਤਾਂ ਨੇ ਗਰਦਨ ’ਤੇ ਚਾਕੂ ਮਾਰ ਕੇ ਕੀਤਾ ਨੌਜਵਾਨ ਦਾ ਕਤਲ
ਪਰਿਵਾਰ ਵਾਲਿਆਂ ਮੁਤਾਬਕ ਬੱਚਿਆਂ ਨੇ ਮੌਤ ਤੋਂ ਬਾਅਦ ਉਕਤ ਨੌਜਵਾਨ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਗੱਲ ਦੱਸੀ, ਜਿਸ ਤੋਂ ਬਾਅਦ ਬੁੱਧਵਾਰ ਨੂੰ ਪਰਿਵਾਰ ਵਾਲੇ ਕਾਰਵਾਈ ਦੀ ਮੰਗ ਲਈ ਥਾਣਾ ਸਦਰ ਦੇ ਬਾਹਰ ਇਕੱਤਰ ਹੋਏ, ਜਿਨ੍ਹਾਂ ਦਾ ਦੋਸ਼ ਸੀ ਕਿ ਨੌਜਵਾਨ ਵੱਲੋਂ ਪਿੰਡ ਦੀ ਇਕ ਹੋਰ ਲੜਕੀ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਪਰ ਡਰ ਦੇ ਮਾਰੇ ਉਸ ਨੇ ਵੀ ਆਪਣੇ ਮਾਂ-ਬਾਪ ਨੂੰ ਉਸ ਬਾਰੇ ਨਹੀਂ ਦੱਸਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੋਸਤਾਂ ਨੇ ਗਰਦਨ ’ਤੇ ਚਾਕੂ ਮਾਰ ਕੇ ਕੀਤਾ ਨੌਜਵਾਨ ਦਾ ਕਤਲ
NEXT STORY