ਲੁਧਿਆਣਾ (ਰਿਸ਼ੀ) : ਮਦਰਜ਼ ਡੇਅ ਮਨਾਉਣ ਲਈ ਬੱਚੇ ਪੂਰਾ ਸਾਲ ਇੰਤਜਾਰ ਕਰਦੇ ਹਨ ਤਾਂ ਕਿ ਆਪਣੀਆਂ ਮਾਂਵਾਂ ਨੂੰ ਤੋਹਫੇ ਦੇ ਸਕਣ। ਉਥੇ ਇਸ ਦਿਨ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਖੂਬ ਪਿਆਰ ਅਤੇ ਦੁਲਾਰ ਦਿੰਦੀਆਂ ਹਨ ਪਰ ਜੇਕਰ ਇਸ ਦਿਨ ਕਿਤੇ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਹੀ ਉੱਠ ਜਾਵੇ ਤਾਂ ਦੁੱਖਾਂ ਦਾ ਪਹਾੜ ਟੁੱਟਣ ਦੇ ਬਰਾਬਰ ਹੈ। ਇਸ ਤਰ੍ਹਾਂ ਹੀ ਇਕ ਮਾਮਲਾ ਥਾਣਾ ਡਵੀਜ਼ਨ ਨੰ. 5 ਦੇ ਇਲਾਕੇ 'ਚ ਜਵਾਹਰ ਨਗਰ ਕੈਂਪ 'ਚ ਸਾਹਮਣੇ ਆਇਆ, ਜਿਥੇ ਬੀਮਾਰੀ ਤੋਂ ਤੰਗ ਆ ਕੇ 2 ਬੱਚਿਆਂ ਦੀ ਮਾਂ ਨੇ ਸ਼ਨੀਵਾਰ ਦੇਰ ਰਾਤ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਇਕ ਮਾਂ ਨੇ ਆਤਮ-ਹੱਤਿਆ ਕਰ ਲਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤੀ ਹੈ। ਸੋਮਵਾਰ ਨੂੰ ਪਤੀ ਦੇ ਵਿਦੇਸ਼ ਤੋਂ ਆਉਣ ਦੇ ਬਾਅਦ ਪੋਸਟਮਾਟਰਮ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਆਈ. ਕੁਲਵੰਤ ਚੰਦ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਪੁਸ਼ਪਾ ਦੇਵੀ (30) ਦੇ ਰੂਪ 'ਚ ਹੋਈ ਹੈ। ਮ੍ਰਿਤਕਾ ਦਾ ਪਤੀ ਅਨਿਲ ਕੁਮਾਰ ਕੁਝ ਸਮਾਂ ਪਹਿਲਾਂ ਹੀ ਯੂਰਪ ਗਿਆ ਸੀ। ਇਨ੍ਹਾਂ ਦੇ 11 ਤੇ 8 ਸਾਲਾ 2 ਬੇਟੇ ਹਨ। ਵੱਡੇ ਬੇਟੇ ਸਚਿਨ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਰਾਤ ਖਾਣਾ ਖਾਣ ਦੇ ਬਾਅਦ ਤਿੰਨੇ ਸੌਂਣ ਲਈ ਛੱਤ 'ਤੇ ਚਲੇ ਗਏ। ਸਵੇਰੇ 6 ਵਜੇ ਜਦ ਸਚਿਨ ਹੇਠਾਂ ਆਇਆ ਤਾਂ ਮਾਂ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਿਸ ਨੂੰ ਦੇਖ ਉਸ ਨੇ ਰੌਲਾ ਪਾਇਆ। ਫਿਲਹਾਲ ਪੁਲਸ ਨੇ ਮ੍ਰਿਤਕਾ ਦੇ ਭਰਾ ਸ਼ਿਵ ਸਿੰਘ ਦੇ ਬਿਆਨ 'ਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ। ਸ਼ਿਵ ਨੇ ਦੱਸਿਆ ਕਿ ਭੈਣ ਦੀ ਰੀੜ ਦੀ ਹੱਡੀ 'ਚ ਕਾਫੀ ਸਮੇਂ ਤੋਂ ਦਰਦ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ। ਇਸੇ ਬੀਮਾਰੀ ਤੋਂ ਤੰਗ ਆ ਕੇ ਉਸਨੇ ਆਤਮ-ਹੱਤਿਆ ਕਰ ਲਈ ਹੈ।
ਆਸਟ੍ਰੇਲੀਆਈ ਪੀ. ਐੱਮ. ਟਰਨਬੁੱਲ ਨੇ ਇਸ ਤਰ੍ਹਾਂ ਮਨਾਇਆ ਮਦਰਸ ਡੇਅ
NEXT STORY