ਨਾਭਾ (ਖੁਰਾਣਾ) : ਬੀਤੇ ਦਿਨੀ ਨਾਭਾ ਦੇ ਸਰਕਾਰੀ ਹਸਪਤਾਲ ਦੀ ਛੱਤ ਉਪਰ ਖੂਨ ਨਾਲ ਲੱਥਪੱਥ ਨੌਜਵਾਨ ਜੋਰਾਵਰ ਸਿੰਘ ਉਰਫ ਸ਼ੰਟੀ (40) ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਸੀ। ਨਾਭਾ ਪੁਲਸ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਂਦੇ ਹੋਏ ਮ੍ਰਿਤਕ ਦੇ ਦੋਸਤ ਸਪਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਦੀ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਆਰੋਪੀ ਸਪਿੰਦਰ ਸਿੰਘ ਨੇ ਆਪਣੇ ਦੋਸਤ ਜੋਰਾਵਰ ਸਿੰਘ ਨੂੰ ਪਹਿਲਾਂ ਨਸ਼ਾ ਕਰਵਾਇਆ ਅਤੇ ਫਿਰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ਵਿਚ ਮ੍ਰਿਤਕ ਦੇ ਘਰਦਿਆਂ ਨੂੰ ਸਪਿੰਦਰ ਸਿੰਘ ਨੇ ਫੋਨ ਵੀ ਕਰਕੇ ਦੱਸ ਦਿੱਤਾ ਕਿ ਜੋਰਾਵਰ ਸਿੰਘ ਦੀ ਲਾਸ਼ ਹਸਪਤਾਲ ਦੀ ਛੱਤ ਉੱਪਰ ਪਈ ਹੈ।
ਇਸ ਮੌਕੇ ਨਾਭਾ ਕੋਤਵਾਲੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਆਰੋਪੀ ਸੁਪਿੰਦਰ ਸਿੰਘ ਨੇ ਆਪਣੇ ਦੋਸਤ ਜੋਰਾਵਰ ਸਿੰਘ ਨੂੰ ਪਹਿਲਾਂ ਨਸ਼ਾ ਕਰਵਾਇਆ ਅਤੇ ਜ਼ਹਿਰੀਲੀ ਚੀਜ਼ ਦੇ ਕੇ ਉਸਨੂੰ ਦਾ ਕਤਲ ਕਰ ਦਿੱਤਾ। ਆਰੋਪੀ ਸਪਿੰਦਰ ਸਿੰਘ ਨੇ ਇਹ ਕਤਲ ਇਸ ਕਰਕੇ ਕੀਤਾ ਕਿਉਂਕਿ ਸਪਿੰਦਰ ਸਿੰਘ ਲੁੱਟਾ ਖੋਹਾ ਦੇ ਮਾਮਲੇ ਵਿਚ ਮ੍ਰਿਤਕ ਜੋਰਾਵਰ ਸਿੰਘ ਨੇ ਉਸ ਦਾ ਨਾਮ ਲਿਖਾ ਦਿੱਤਾ ਸੀ, ਜਿਸ ਤੋਂ ਬਾਅਦ ਸਪਿੰਦਰ ਸਿੰਘ ਇਸ ਗੱਲ ਨੂੰ ਲੈ ਕੇ ਖੁੰਦਕ ਰੱਖ ਰਿਹਾ ਸੀ। ਜਿਸ ਕਰਕੇ ਇਸ ਕਤਲ ਨੂੰ ਅੰਜਾਮ ਦਿੱਤਾ। ਐੱਸ.ਐੱਚ.ਓ ਸਮਰਾਉ ਨੇ ਦੱਸਿਆ ਕਿ ਅਸੀਂ ਸਪਿੰਦਰ ਸਿੰਘ ਦੇ ਖਿਲਾਫ ਧਾਰਾ 302 ਦੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਕੇ 2 ਦਿਨਾਂ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਹੈ ਅਤੇ ਮੁੱਢਲੀ ਜਾਣਕਾਰੀ ਤੋਂ ਹੋਰ ਵੀ ਕੁਝ ਤੱਥ ਸਾਹਮਣੇ ਆ ਸਕਦੇ ਹਨ।
ਪੰਜਾਬ ਸਰਕਾਰ ਵੱਲੋਂ 25 ਮਈ ਨੂੰ ਸੂਬੇ 'ਚ ਵਿਸ਼ੇਸ਼ ਛੁੱਟੀ ਦਾ ਐਲਾਨ, ਇਨ੍ਹਾਂ ਅਧਿਕਾਰੀਆਂ ਨੂੰ ਮਿਲੇਗੀ ਛੋਟ
NEXT STORY