ਫਰੀਦਕੋਟ (ਰਾਜਨ)-ਜੇਲ੍ਹ ਦੇ ਇਕ ਹਵਾਲਾਤੀ ਕਮਲਦੀਪ ਸਿੰਘ ਪਾਸੋਂ 38 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਣ ’ਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਦੀ ਸ਼ਿਕਾਇਤ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਉਕਤ ਹਵਾਲਾਤੀ ਨਵੀਂ ਆਮਦ ਵਜੋਂ ਜੇਲ੍ਹ ਲਿਆਂਦਾ ਗਿਆ ਸੀ ਅਤੇ ਇਸ ਨੂੰ ਬੈਰਕ ਵਿੱਚ ਭੇਜਣ ਤੋਂ ਪਹਿਲਾਂ ਜਦ ਜੇਲ੍ਹ ਦੀ ਡਿਓੜੀ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਵੱਲੋਂ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ, ਇਸ ਦੇ ਗੁਪਤ ਅੰਗ ਵਿੱਚ ਲਕੋਇਆ ਇਕ ਛੋਟਾ ਲਿਫ਼ਾਫ਼ਾ ਬਰਾਮਦ ਹੋਇਆ, ਜਿਸ ਵਿੱਚ ਮੌਜੂਦ ਨਸ਼ੀਲੇ ਪਦਾਰਥ ਦਾ ਵਜ਼ਨ ਬਾਅਦ ਵਿੱਚ ਉਕਤ ਅਨੁਸਾਰ ਪਾਇਆ ਗਿਆ।
ਇਹ ਵੀ ਪੜ੍ਹੋ- ਅਕਾਲੀ ਦਲ ਛੱਡਣ ਵਾਲੇ ਡਿੰਪੀ ਢਿੱਲੋਂ ਦੇ ਸੁਖਬੀਰ ਬਾਦਲ 'ਤੇ ਵੱਡੇ ਇਲਜ਼ਾਮ, 'ਆਪ' 'ਚ ਜਾਣ ਦੇ ਵੀ ਦਿੱਤੇ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪਟਵਾਰੀ ਨੇ ਇੰਤਕਾਲ ਕਰਨ ਦੇ ਮੰਗੇ 7 ਲੱਖ ਰੁਪਏ! ਭੜਕੇ ਲੋਕਾਂ ਨੇ ਤਹਿਸੀਲਦਾਰ 'ਤੇ ਵੀ ਲਾਏ ਇਲਾਜ਼ਮ
NEXT STORY