ਅਬੋਹਰ, (ਸੁਨੀਲ, ਰਹੇਜਾ)– ਸਾਊਥ ਐਵੇਨਿਊ ਨਿਵਾਸੀ ਅਤੇ ਪਾਵਰਕਾਮ ਦੇ ਕਾਰਜਕਰਤਾ ਗੋਪੀਰਾਮ ਸਾਂਦੜ ਦੀ ਨਵ-ਵਿਆਹੁਤਾ ਨੂੰਹ ਨੇ ਐਤਵਾਰ ਸਵੇਰੇ ਸ਼ੱਕੀ ਕਾਰਨਾਂ ਕਾਰਨ ਘਰ ’ਚ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੇ ਨਵ-ਵਿਅਾਹੁਤਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਉਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੋਪੀਰਾਮ ਸਾਂਦੜ ਦੇ ਪੁੱਤਰ ਲੱਕੀ ਸਾਂਦੜ ਦਾ ਵਿਆਹ ਕਰੀਬ ਸਵਾ ਮਹੀਨਾ ਪਹਿਲਾਂ ਸਿਰਸਾ ਨਿਵਾਸੀ ਰਵੀਨਾ ਨਾਲ ਹੋਇਆ ਸੀ। ਐਤਵਾਰ ਸਵੇਰੇ ਉਸ ਨੇ ਅਣਪਛਾਤੇ ਕਾਰਨਾਂ ਕਾਰਨ ਘਰ ’ਚ ਹੀ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਸਹੁਰੇ ਪਰਿਵਾਰ ਵਾਲਿਅਾਂ ਨੇ ਤੁਰੰਤ ਉਸ ਨੂੰ ਫਾਹੇ ਤੋਂ ਥੱਲੇ ਉਤਾਰਿਅਾ ਅਤੇ ਇਲਾਜ ਲਈ ਸਰਕਾਰੀ ਹਸਪਤਾਲ ’ਚ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ। ਉਧਰ ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸਿਟੀ 2 ਦੀ ਪੁਲਸ ਹਸਪਤਾਲ ਪਹੁੰਚੀ ਤੇ ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਸੂਚਨਾ ਮਿਲਦੇ ਹੀ ਐੱਸ. ਪੀ. ਵਿਨੋਦ ਚੌਧਰੀ, ਡੀ. ਐੱਸ. ਪੀ. ਰਾਹੁਲ ਭਾਰਦਵਾਜ ਵੀ ਜਾਂਚ ਲਈ ਹਸਪਤਾਲ ’ਚ ਪਹੁੰਚ ਗਏ। ਹਸਪਤਾਲ ’ਚ ਪੁੱਜੇ ਪਰਿਵਾਰ ਵਾਲੇ ਆਪਣੀ ਨਵ-ਵਿਆਹੀ ਧੀ ਦੀ ਹਾਲਤ ਵੇਖ ਕੇ ਹੈਰਾਨ ਰਹਿ ਗਏ ਅਤੇ ਰਵੀਨਾ ਦੀ ਲਾਸ਼ ਵੇਖ ਕੇ ਉਸ ਦੇ ਭਰਾ ਅਤੇ ਮਾਤਾ ਸਮੇਤ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਮ੍ਰਿਤਕਾ ਦੇ ਪਰਿਵਾਰ ਵਾਲਿਅਾਂ ਨੇ ਸਾਂਦੜ ਪਰਿਵਾਰ ’ਤੇ ਉਨ੍ਹਾਂ ਦੀ ਧੀ ਦੀ ਹੱਤਿਆ ਕੀਤੇ ਜਾਣ ਦੇ ਕਥਿਤ ਦੋਸ਼ ਲਾਉਂਦੇ ਹੋਏ ਪੁਲਸ ਅਧਿਕਾਰੀਆਂ ਤੋਂ ਉਨ੍ਹਾਂ ’ਤੇ ਕਾਰਵਾਈ ਦੀ ਮੰਗ ਕੀਤੀ। ਪੁਲਸ ਨੇ ਮ੍ਰਿਤਕਾ ਦੇ ਪਰਿਵਾਰ ਵਾਲਿਅਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮ੍ਰਿਤਕਾ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਲਿਆ ਅਤੇ ਹਸਪਤਾਲ ’ਚ ਮੌਜੂਦ ਗੋਪੀਰਾਮ ਸਾਂਦੜ ਨੂੰ ਹਿਰਾਸਤ ’ਚ ਲੈ ਲਿਆ, ਜਦਕਿ ਪਰਿਵਾਰ ਦੇ ਬਾਕੀ ਮੈਂਬਰ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ।
ਵਿਆਹ ਦਾ ਝਾਂਸਾ ਦੇ ਕੇ ਲਡ਼ਕੀ ਨੂੰ ਲਿਜਾਣ ਵਾਲੇ ’ਤੇ ਕੇਸ ਦਰਜ
NEXT STORY