ਮੋਗਾ (ਕਸ਼ਿਸ਼ ਸਿੰਗੱਲਾ)- ਅੱਜ ਮੋਗਾ 'ਚ 102 ਸਾਲਾ ਬਜ਼ੁਰਗ ਗੁਰਦੇਵ ਸਿੰਘ ਦਾ ਬੈਂਡ ਵਾਜਿਆਂ ਨਾਲ ਅਤੇ ਭੰਗੜੇ ਪਾ ਕੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਬਜ਼ੁਰਗ ਦੇ ਪੋਤੇ, ਪੜਪੋਤੇ, ਦੋਤੇ, ਦੋਹਤੀਆਂ ਅਤੇ ਉਹਨਾਂ ਦੇ ਬੱਚੇ ਵੀ ਸੰਸਕਾਰ 'ਚ ਹੋਏ ਸ਼ਾਮਲਹ ਹੋਏ। ਘਰ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਢੋਲ ਵੱਜਦੇ ਰਹੇ ਭੰਗੜੇ ਪੈਂਦੇ ਰਹੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਸੀ।
ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ
ਉਥੇ ਹੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਬਜ਼ੁਰਗ ਗੁਰਦੇਵ ਸਿੰਘ ਦੀ ਉਮਰ 102 ਸਾਲ ਦੇ ਕਰੀਬ ਸੀ ਅਤੇ ਉਸ ਦਾ ਬਹੁਤ ਹੀ ਵੱਡਾ ਅਤੇ ਖੁਸ਼ਹਾਲ ਪਰਿਵਾਰ ਹੈ ਜਿਸ 'ਚ ਉਸ ਦੇ ਤਿੰਨ ਲੜਕੀਆਂ ਅਤੇ ਦੋ ਲੜਕੇ ਹਨ ਅਤੇ ਅੱਗੇ ਉਨ੍ਹਾਂ ਦੇ ਬੱਚਿਆਂ ਦੇ ਵੀ ਵਿਆਹ ਹੋਏ ਹਨ ਅਤੇ ਉਨ੍ਹਾਂ ਦੇ ਵੀ ਬੱਚੇ ਹਨ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਆਪਣਾ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੇ ਅਤੇ ਸਾਰਾ ਪਰਿਵਾਰ ਤੰਦਰੁਸਤ ਰਹੇ। ਅੱਜ ਅਸੀਂ ਉਨ੍ਹਾਂ ਦਾ ਅੰਤਿਮ ਸੰਸਕਾਰ ਬੈਂਡ ਵਾਜੇ ਨਾਲ ਕੀਤਾ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਾਰੇ ਪਰਿਵਾਰ ਨੂੰ ਬੜੇ ਹੀ ਜ਼ਿੰਮੇਵਾਰੀ ਨਾਲ ਪਾਲਿਆ ਹੈ ਅਤੇ ਸਾਰੇ ਪਰਿਵਾਰ ਨੂੰ ਚੰਗੇ ਸੰਸਕਾਰ ਦਿੱਤੇ ਹਨ ।
ਇਹ ਵੀ ਪੜ੍ਹੋ- ਭੈਣ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਭਰਾ ਦਾ ਕਤਲ, ਚੁੰਨੀ ਨਾਲ ਬੰਨ੍ਹ ਬੋਰੀ 'ਚ ਪਾਈ ਲਾਸ਼, ਖੁਦ ਸੁੱਟ ਕੇ ਆਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਰੇਲਗੱਡੀਆਂ 'ਚ ਬੈਠ ਵਿਦੇਸ਼ ਜਾ ਸਕਣਗੇ ਲੋਕ, ਰੇਲਵੇ ਖਿੱਚ ਰਿਹਾ ਤਿਆਰੀ
NEXT STORY