ਫਿਰੋਜ਼ਪੁਰ : ਹੁਣ ਲੋਕ ਰੇਲਗੱਡੀਆਂ ਰਾਹੀਂ ਸਸਤੀ ਅਤੇ ਸਹੂਲਤ ਭਰਪੂਰ ਵਿਦੇਸ਼ ਯਾਤਰਾ ਕਰ ਸਕਣਗੇ। ਦਰਅਸਲ ਭਾਰਤ 'ਚ ਅਜਿਹੇ 7 ਰੇਲਵੇ ਸਟੇਸ਼ਨ ਹਨ, ਜਿੱਥੋਂ ਟਰੇਨ ਰਾਹੀਂ ਵਿਦੇਸ਼ ਜਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਰੇਲ ਡਵੀਜ਼ਨ ਫਿਰੋਜ਼ਪੁਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਰੇਲਵੇ ਗੁਆਂਢੀ ਦੇਸ਼ਾਂ ਦੀ ਸਰਹੱਦ ਤੱਕ ਟਰੈਕ ਵਿਛਾਉਣ ਦੀ ਯੋਜਨਾ ਬਣਾ ਰਿਹਾ ਹੈ। ਕਈ ਥਾਵਾਂ 'ਤੇ ਟਰੈਕ ਵਿਛਾ ਕੇ ਪੈਸੰਜਰ ਟਰੇਨਾਂ ਅਤੇ ਮਾਲਗੱਡੀਆਂ ਚਲਾਈਆਂ ਜਾ ਚੁੱਕੀਆਂ ਹਨ। ਭਾਰਤ ਦੇ ਅਜਿਹੇ 7 ਰੇਲਵੇ ਸਟੇਸ਼ਨ ਹਨ, ਜਿੱਥੋਂ ਲੋਕ ਟਰੇਨ ਜ਼ਰੀਏ ਵਿਦੇਸ਼ ਦੀ ਯਾਤਰਾ ਕਰ ਸਕਦੇ ਹਨ। ਲੋਕ ਟਰੇਨ 'ਚ ਬੈਠ ਕੇ ਕੁਦਰਤ ਦਾ ਆਨੰਦ ਵੀ ਲੈ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਰੂਹ ਕੰਬਾਊ ਵਾਰਦਾਤ, ਵਿਆਹੁਤਾ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
ਇਨ੍ਹਾਂ ਸਟੇਸ਼ਨਾਂ 'ਚ ਬਿਹਾਰ ਦੇ ਮਧੂਬਨੀ 'ਚ ਜੈਨਗਰ ਰੇਲਵੇ ਸਟੇਸ਼ਨ ਰਾਹੀਂ ਗੁਆਂਢੀ ਦੇਸ਼ ਨੇਪਾਲ ਦੀ ਯਾਤਰਾ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਬਿਹਾਰ ਦੇ ਜੋਗਬਨੀ ਰੇਲਵੇ ਸਟੇਸ਼ਨ ਤੋਂ ਵੀ ਨੇਪਾਲ ਜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਦੀਨਾਜਪੁਰ ਜ਼ਿਲ੍ਹੇ ਦੇ ਰਾਧੀਕਾਪੁਰ ਰੇਲਵੇ ਸਟੇਸ਼ਨ ਤੋਂ ਟਰੇਨ ਰਾਹੀਂ ਬੰਗਲਾਦੇਸ਼ ਦੀ ਸੈਰ ਕੀਤੀ ਜਾ ਸਕਦੀ ਹੈ। ਰਾਧਿਕਾਪੁਰ ਅਤੇ ਬੰਗਲਾਦੇਸ਼ ਦੇ ਵਿਰੋਲ ਵਿਚਕਾਰ ਰੇਲ ਟਰੈਕ ਵਿਛਿਆ ਹੋਇਆ ਹੈ। ਪੱਛਮੀ ਬੰਗਾਲ ਦੇ ਸਿੰਹਾਂਬਾਦ ਅਤੇ ਬੰਗਲਾਦੇਸ਼ ਦੇ ਰੋਹਨਪੁਰ ਵਿਚਕਾਰ ਰੇਲ ਪਟੜੀ ਵਿਛੀ ਹੈ, ਇੱਥੋਂ ਵੀ ਟਰੇਨ ਰਾਹੀਂ ਲੋਕ ਬੰਗਲਾਦੇਸ਼ ਜਾ ਸਕਦੇ ਹਨ। ਪੱਛਮੀ ਬੰਗਾਲ ਦਾ ਇਕ ਰੇਲਵੇ ਸਟੇਸ਼ਨ ਪੈਟਰਾਪੋਲ ਹੈ, ਇੱਥੋਂ ਬੰਗਲਾਦੇਸ਼ ਦੇ ਬੇਨਾਪੋਲ ਰੇਲਵੇ ਸਟੇਸ਼ਨ ਵਿਚਕਾਰ ਵੀ ਰੇਲਮਾਰਗ ਸਥਾਪਿਤ ਹੈ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਜਵਾਨ ਮੁੰਡੇ ਦੀ ਮੌਤ, ਭੜਕੇ ਲੋਕਾਂ ਨੇ ਜਾਮ ਕੀਤਾ ਟ੍ਰੈਫਿਕ
ਲੋਕ ਰੇਲਗੱਡੀ ਨਾਲ ਗੁਆਂਢੀ ਦੇਸ਼ ਬੰਗਲਾਦੇਸ਼ ਦੀ ਯਾਤਰਾ ਕਰ ਸਕਦੇ ਹਨ। ਪੱਛਮੀ ਬੰਗਾਲ 'ਚ ਇਕ ਹਲਦੀਬਾੜੀ ਰੇਲਵੇ ਸਟੇਸ਼ਨ ਹੈ, ਜਿੱਥੋਂ ਬੰਗਲਾਦੇਸ਼ ਦਾ ਬਾਰਡਰ ਬਹੁਤ ਨੇੜੇ ਹਨ। ਹਲਦੀਬਾੜੀ ਅਤੇ ਬੰਗਲਾਦੇਸ਼ ਦੇ ਰੇਲਵੇ ਸਟੇਸ਼ਨ ਚਿਲਾਹਾਟੀ ਵਿਚਕਾਰ ਰੇਲ ਸੰਪਰਕ ਹੈ। ਇਸ ਰਸਤੇ ਰਾਹੀਂ ਵੀ ਟਰੇਨ 'ਚ ਬੈਠ ਕੇ ਬੰਗਲਾਦੇਸ਼ ਪਹੁੰਚਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੰਜਾਬ 'ਚ ਅਟਾਰੀ ਰੇਲਵੇ ਸਟੇਸ਼ਨ ਅਤੇ ਪਾਕਿਸਤਾਨ ਦੇ ਲਾਹੌਰ ਤੱਕ ਰੇਲ ਪਟੜੀ ਵਿਛੀ ਹੋਈ ਹੈ। ਇੱਥੋਂ ਟਰੇਨ ਰਾਹੀਂ ਪਾਕਿਸਤਾਨ ਦੀ ਯਾਤਰਾ ਕੀਤੀ ਜਾ ਸਕਦੀ ਹੈ। ਇੱਥੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਾਲਗੱਡੀ ਦੌੜਦੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਟਰੇਨ ਰਾਹੀਂ ਵਿਦੇਸ਼ ਦੀ ਯਾਤਰਾ ਹੋ ਸਕਦੀ ਹੈ ਕਿਉਂਕਿ ਜ਼ਿਆਦਾਤਰ ਲੋਕ ਹਵਾਈ ਜਹਾਜ਼ ਰਾਹੀਂ ਹੀ ਵਿਦੇਸ਼ ਯਾਤਰਾ ਦੀ ਜਾਣਕਾਰੀ ਰੱਖਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੋਂ ਜਨਮ ਦਿਨ ਮਨਾਉਣ ਲਈ ਨਿਕਲਿਆ ਮੁੰਡਾ, ਫਿਰ ਜੋ ਹੋਇਆ ਉਹ ਸੋਚਿਆ ਨਾ ਸੀ
NEXT STORY