ਬਠਿੰਡਾ (ਸੁਖਵਿੰਦਰ)-ਕਾਰ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਵੈਲੇਫਅਰ ਸੁਸਾਇਟੀ ਵੱਲੋਂ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਗੋਨਿਆਣਾ ਰੋਡ ’ਤੇ ਐੱਨ. ਐੱਫ਼. ਐੱਲ. ਚੌਂਕ ਨੇੜੇ ਕਾਰ ਦੀ ਟੱਕਰ ’ਚ ਬਾਈਕ ਚਾਲਕ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ‘ਤੇ ਸੰਸਥਾ ਦੇ ਵਲੰਟੀਅਰ ਸੁਖਪ੍ਰੀਤ ਸਿੰਘ, ਵਲੰਟੀਅਰ ਅਨੁਰਾਗ ਜੈਨ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀ ਦੀ ਪਛਾਣ ਜਸਪ੍ਰੀਤ ਸਿੰਘ (23) ਪੁੱਤਰ ਆਤਮਾ ਸਿੰਘ ਵਾਸੀ ਅਕਲੀਆ ਕਲਾਂ ਵਜੋਂ ਹੋਈ। ਉਧਰ,ਸੰਸਥਾਂ ਵੱਲੋਂ ਨਹਿਰ ਕਿਨਾਰੇ ਬੇਹੋਸ਼ੀ ਦੀ ਹਾਲਤ ਵਿਚ ਪਏ ਨੌਜਵਾਨ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ।
ਦੋ ਹਵਾਲਾਤੀਆਂ ਕੋਲੋਂ ਨਸ਼ੀਲਾ ਪਾਊਡਰ ਤੇ ਮੋਬਾਇਲ ਬਰਾਮਦ
NEXT STORY