ਬਠਿੰਡਾ (ਵੈੱਬ ਡੈਸਕ): ਦੇਸ਼ ’ਚ ਕੋਰੋਨਾ ਵਾਇਰਸ ਦੇ ਬੇਕਾਬੂ ਹੁੰਦੇ ਮਾਮਲਿਆਂ ’ਚ ਆਕਸੀਜਨ ਦੀ ਕਿੱਲਤ ਅਤੇ ਸਪਲਾਈ ’ਚ ਹੋਣ ਵਾਲੀ ਦੇਰੀ ਨੂੰ ਦੇਖ਼ਦੇ ਹੋਏ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਆਕੀਸਜਨ ਲੈ ਜਾਣ ਵਾਲੇ ਸਾਰੇ ਆਕਸੀਜਨ ਕੰਟੇਨਰ/ਟੈਂਕਰ/ਵਾਹਨਾਂ ’ਚ ਵਹੀਕਲ ਲੋਕੇਸ਼ਨ ਟ੍ਰੈਕਿੰਗ ਡਿਵਾਇਸ ਦਾ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਬਠਿੰਡਾ ’ਚ ਵਿਆਹ ਸਮਾਗਮ ਦੌਰਾਨ ਕੋਰੋਨਾ ਨਿਯਮਾਂ ਦੀ ਉਲੰਘਣਾ, ਪੁਲਸ ਨੇ ਮਾਰੀ ਰੇਡ ਤਾਂ ਪਈ ਭਾਜੜ
ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ ਆਕਸੀਜਨ ਲੈ ਜਾਣ ਵਾਲੇ ਸਾਰੇ ਕੰਟੇਨਰਾਂ, ਟੈਂਕਰਾਂ ਅਤੇ ਵਾਹਨਾਂ ਨੂੰ ਏ.ਆਈ.ਐੱਸ. 140 ਦੇ ਮੁਤਾਬਕ ਵਾਹਨ ਸਥਾਨ ਟ੍ਰੈਕਿੰਗ ਡਿਵਾਇਸ ਉਪਕਰਨਾਂ ਨਾਲ ਫਿੱਟ ਕਰਨ ਦੀ ਲੋੜ ਹੋਵੇਗੀ। ਸਰਕਾਰ ਨੇ ਕਿਹਾ ਕਿ ਅਜਿਹੇ ਉਪਕਰਨ ਆਕਸੀਜਨ ਟੈਂਕਰਾਂ ਦੀ ਉੱਚਿਤ ਨਿਗਰਾਨੀ ਅਤੇ ਸੁਰੱਖਿਆ ਯਕੀਨੀ ਕਰਨਗੇ ਅਤੇ ਇਨ੍ਹਾਂ ਦੇ ਆਪਣੇ ਸਥਾਨ ਤੱਕ ਪਹੁੰਚਾਉਣ ’ਚ ਕੋਈ ਦੇਰੀ ਨਹੀਂ ਹੋਵੇਗੀ ਸੜਕ ਆਵਾਜਾਈ ਅਤੇ ਰਾਜ ਮਾਰਗ ਨੇ ਬੀਤੀ 4 ਮਈ ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: ਮਾਸੀ ਦੀ ਸ਼ਰਮਨਾਕ ਕਰਤੂਤ, ਨੌਕਰੀ ਦਿਵਾਉਣ ਬਹਾਨੇ ਭਾਣਜੀ ਨਾਲ ਕਰਵਾਇਆ ਜਬਰ-ਜ਼ਿਨਾਹ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਰੇਲ ਆਵਾਜਾਈ ’ਤੇ ‘ਕੋਰੋਨਾ’ ਦਾ ਅਸਰ ਸ਼ੁਰੂ, 12 ਜੋੜੀ ਰੇਲ ਗੱਡੀਆਂ ਕੀਤੀਆਂ ਰੱਦ
NEXT STORY