ਲੰਬੀ (ਜੁਨੇਜਾ) : ਵਿਧਾਨ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨਜ਼ਦੀਕ ਆ ਰਿਹਾ ਹੈ ਸਾਰੀਆਂ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਲੰਬੀ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਆਪਣੇ ਸਿਆਸੀ ਜੀਵਨ ਦੇ ਤਜਰਬੇ ਦੇ ਆਧਾਰ ’ਤੇ ਕਹਿ ਰਹੇ ਹਨ ਕਿ ਪੰਜਾਬ ਅੰਦਰ ਅਕਾਲੀ-ਬਸਪਾ ਗਠਜੋੜ ਦੀ ਹੀ ਸਰਕਾਰ ਬਣੇਗੀ। ਇਸ ਉਮਰ ’ਚ ਪਾਰਟੀ ਲਈ ਕੀਤੇ ਜਾ ਰਹੇ ਚੋਣ ਪ੍ਰਚਾਰ ਨੂੰ ਲੈ ਕੇ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਉਮਰ ਨਾਲੋਂ ਪਾਰਟੀ ਦੇ ਹਿੱਤ ਪਿਆਰੇ ਹਨ।
ਇਹ ਵੀ ਪੜ੍ਹੋ : ਸਾਡੀ ਲੜਾਈ ਪਰਿਵਾਰ ਬਚਾਉਣ ਦੀ ਨਹੀਂ, ਪੰਜਾਬ ਬਚਾਉਣ ਦੀ ਹੈ : ਭਗਵੰਤ ਮਾਨ
ਉਨ੍ਹਾਂ ਕਿਹਾ ਕਿ ਮਾਮਲਾ ਜਵਾਨੀ ਜਾਂ ਜ਼ਿਆਦਾ ਉਮਰ ਦਾ ਨਹੀਂ ਸਗੋਂ ਪਾਰਟੀ ਵੱਲੋਂ ਲਾਈ ਡਿਊਟੀ ਉਨ੍ਹਾਂ ਨੂੰ ਆਪਣੀ ਉਮਰ ਨਾਲੋਂ ਅਹਿਮ ਹੈ ਕਿਉਂਕਿ ਹੁਣ ਵੀ ਪਾਰਟੀ ਨੇ ਉਨ੍ਹਾਂ ਨੂੰ ਆਦੇਸ਼ ਕੀਤੇ ਹਨ, ਜਿਸ ਕਰ ਕੇ ਉਹ ਚੋਣ ਲੜ ਰਹੇ ਹਨ ਕਿਉਂਕਿ ਪਾਰਟੀ ਦਾ ਹੁਕਮ ਔਖਾ ਹੋਵੇ ਜਾਂ ਸੌਖਾ ਉਨ੍ਹਾਂ ਲਈ ਉਹ ਆਦੇਸ਼ ਸਭ ਤੋਂ ਉਪਰ ਹੈ। ਲੰਬੀ ’ਚ ਵਿਰੋਧੀਆਂ ਨਾਲ ਮੁਕਾਬਲੇ ਦੇ ਮੁੱਦੇ ’ਤੇ ਬਜ਼ੁਰਗ ਆਗੂ ਨੇ ਕਿਹਾ ਕਿ ਉਹ 70 ਸਾਲ ਤੋਂ ਇਸ ਹਲਕੇ ਅੰਦਰ ਸਿਆਸਤ ਕਰ ਰਹੇ ਹਨ ਅਤੇ ਲੋਕਾਂ ਨਾਲ ਉਨ੍ਹਾਂ ਦਾ ਲਗਾਅ ਹੈ। ਹਲਕੇ ਦੇ ਲੋਕ ਉਨ੍ਹਾਂ ਨੂੰ ਜਾਣਦੇ ਹਨ ਅਤੇ ਉਹ ਹਲਕੇ ਦੇ ਲੋਕਾਂ ਨੂੰ ਜਾਣਦੇ, ਇਸ ਲਈ ਲੋਕ ਜੋ ਮਰਜ਼ੀ ਕਹਿਣ ਪਰ ਉਹ ਵੋਟ ਅਕਾਲੀ ਦਲ ਨੂੰ ਹੀ ਪਾਉਣਗੇ।
ਇਹ ਵੀ ਪੜ੍ਹੋ : ਬੀਬੀ ਬਾਦਲ ਦਾ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਲੋਕਾਂ ਦੇ ਮਸਲੇ ਛੱਡ ਆਪਣਾ ਹੀ ਮਸਲਾ ਸੁਲਝਾ ਗਏ CM ਚੰਨੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੋਦੀ ਦੇ ਇਸ਼ਾਰਿਆਂ ’ਤੇ ਚੱਲ ਰਹੇ ਹਨ ਕੇਜਰੀਵਾਲ : ਰਵਨੀਤ ਬਿੱਟੂ
NEXT STORY