ਨਾਭਾ (ਭੂਪਾ)- ਬੀਤੇ ਦਿਨੀਂ ਖਨੌਰੀ ਬਾਰਡਰ 'ਤੇ ਕਥਿਤ ਹਰਿਆਣਾ ਸਰਕਾਰ ਦੀ ਗੋਲੀ ਨਾਲ ਮਾਰੇ ਗਏ 21 ਸਾਲਾ ਸ਼ੁੱਭਕਰਨ ਨੂੰ ਨਾਭਾ ਦੇ ਪਟਿਆਲਾ ਗੇਟ ਚੌਕ ਵਿਚ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਦਿੱਤੀ ਗਈ। ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਪੇਂਡੂ ਮਜ਼ਦੂਰਾਂ ਵੱਲੋਂ ਦਿੱਤੇ ਇਸ ਸੱਦੇ ’ਚ ਸਹਿਰ ਵਾਸੀ ਵੀ ਸ਼ਾਮਲ ਹੋਏ ਤੇ ਰੌਣਕ ਭਰਪੂਰ ਪਟਿਆਲਾ ਗੇਟ ਮਾਰਕੀਟ ਵਿਚ ਸੋਗ ਦੀ ਲਹਿਰ ਦੌੜ ਗਈ।
ਇਸ ਮੌਕੇ ਲੋਕਾਂ ਨੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਤੇ ਫਿਰ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਰਤ ਤੇ ਹਰਿਆਣਾ ਸਰਕਾਰ ਖਿਲਾਫ਼ ਭੜਾਸ ਕੱਢੀ ਗਈ। ਇਸ ਮੌਕੇ ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਸਿੰਘ ਕਨਸੂਹਾ, ਸੂਬਾ ਸਕੱਤਰ ਹਰਦੀਪ ਕੌਰ ਪਾਲੀਆ ਨੇ ਕਿਹਾ ਕਿ ਦਿਨੋ-ਦਿਨ ਸਿਆਸੀ ਮਿਆਰ ਡਿਗਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸ਼ਾਂਤੀਪੂਰਨ ਧਰਨੇ 'ਚ ਆ ਕੇ ਦੂਜੇ ਜ਼ਿਲ੍ਹੇ ਦੇ ਨੌਜਵਾਨ ਨੇ ਕੀਤਾ ਹੰਗਾਮਾ, ਲਾਠੀ ਨਾਲ ਗੱਡੀਆਂ 'ਤੇ ਕੀਤਾ ਹਮਲਾ
ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ, ਰਮਨਜੋਤ ਕੌਰ ਬਾਬਰਪੁਰ, ਸੰਦੀਪ ਕੌਰ ਖੇੜੀ ਗਉੜੀਆਂ ਨੇ ਕਿਹਾ ਕਿ ਸਹੀਦ ਸ਼ੁੱਭਕਰਨ ਵੀ ਆਪਣੀ ਕਰਜ਼ਾ ਮੁਕਤੀ ਲਈ ਦਿੱਲੀ ਜਾ ਕੇ ਸਰਕਾਰਾਂ ਅੱਗੇ ਅਰਜੋਈ ਕਰਨ ਚੱਲਿਆ ਸੀ। ਇਹ ਘਟਨਾ ਚੀਨ ’ਚ ਤਾਂ ਸੁਣੀ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰ ਦਿੱਤੀ ਪਰ ਭਾਰਤ ਦੀ ਸਿਆਸਤ ਦਾ ਇਹ ਰੁਖ਼ ਕਿਸੇ ਨੇ ਨਹੀਂ ਸੋਚਿਆ ਸੀ।
ਇਸ ਮੌਕੇ ਮਨਰੇਗਾ ਫਰੰਟ ਨੇ ਅਪੀਲ ਕੀਤੀ ਕਿ ਲੋਕਾਂ ’ਚ ਦਹਿਸ਼ਤ ਫਲਾਉਣ ਦੀ ਮਨਸ਼ਾ ਨਾਲ ਕੀਤੇ ਇਸ ਹਮਲੇ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਖਿਲਾਫ਼ ਅੱਤਵਾਦ ਦਾ ਕੇਸ ਦਰਜ ਕੀਤਾ ਜਾਵੇ ਤੇ ਸਰਕਾਰੀ ਤੇ ਨਿੱਜੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਕੇਸ ਵੀ ਦਰਜ ਕੀਤਾ ਜਾਵੇ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਭਕਰਨ ਦੀ ਮੌਤ 'ਤੇ ਪ੍ਰਗਟਾਇਆ ਦੁੱਖ, ਪਰਿਵਾਰ ਨਾਲ ਜਤਾਈ ਹਮਦਰਦੀ
ਇਸ ਮੌਕੇ ਗੁਰਮੀਤ ਸਿੰਘ ਥੂਹੀ, ਹਰਦੀਪ ਕੌਰ ਹਿਆਣਾ, ਪਰਵਿੰਦਰ ਕੌਰ ਰਾਮਗੜ੍ਹ, ਕੁਲਵੰਤ ਕੌਰ ਥੂਹੀ, ਜਸ਼ਨਦੀਪ ਕੌਰ ਥੂਹੀ, ਕੁਲਵੰਤ ਸਿੰਘ ਥੂਹੀ, ਭਾਕਿਯੂ ਜ਼ਿਲਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਕੀ, ਹਰਫੂਲ ਸਿੰਘ, ਲਖਵਿੰਦਰ ਸਿੰਘ, ਗੁਰਦਰਸ਼ਨ ਸਿੰਘ ਖੱਟੜਾ, ਹਰਦੀਪ ਬੁੱਟਰ ਆਦਿ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਭਕਰਨ ਦੀ ਮੌਤ 'ਤੇ ਪ੍ਰਗਟਾਇਆ ਦੁੱਖ, ਪਰਿਵਾਰ ਨਾਲ ਜਤਾਈ ਹਮਦਰਦੀ
NEXT STORY