ਫਿਲੌਰ (ਅਮ੍ਰਿਤ ਭਾਖੜੀ)- ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ’ਤੇ ਭੜਕੇ ਕਿਸਾਨਾਂ ਨੇ ਸਵੇਰੇ 11 ਵਜੇ ਸਤਲੁਜ ਦਰਿਆ ਦੇ ਨੇੜੇ ਹਾਈਟੈੱਕ ਪੁਲਸ ਨਾਕੇ ਦੇ ਸਾਹਮਣੇ ਦੋਵੇਂ ਪਾਸੇ ਧਰਨਾ ਦੇ ਕੇ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ। ਕਿਸਾਨਾਂ ਦਾ ਧਰਨਾ ਪ੍ਰਦਰਸ਼ਨ 2 ਵਜੇ ਤੱਕ ਚੱਲਿਆ। ਧਰਨੇ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਦੂਜੇ ਜ਼ਿਲ੍ਹੇ ਦੇ ਇਕ ਮੁੰਡੇ ਨੇ ਉੱਥੇ ਪੁੱਜ ਕੇ ਲਾਠੀ ਲੈ ਕੇ ਗੱਡੀਆਂ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ ਜਿਸ ਨੂੰ ਕਿਸਾਨਾਂ ਨੇ ਫੜ ਕੇ ਸਥਾਨਕ ਪੁਲਸ ਹਵਾਲੇ ਕਰ ਦਿੱਤਾ।
ਫੜੇ ਗਏ ਨੌਜਵਾਨ ਦੀ ਪਛਾਣ ਪ੍ਰਦੀਪ ਸਿੰਘ ਪੁੱਤਰ ਦਿਲਬਾਰਾ ਸਿੰਘ ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਤੋਂ ਬੌਖਲਾਈ ਸਰਕਾਰ ਗਲਤ ਹੱਥਕੰਡੇ ਅਪਣਾ ਰਹੀ ਹੈ। ਜਿਸ ਮੁੰਡੇ ਨੇ ਗੱਡੀਆਂ ਦੇ ਸ਼ੀਸ਼ੇ ਤੋੜਨ ਦਾ ਯਤਨ ਕੀਤਾ, ਉਹ ਸਰਕਾਰੀ ਏਜੰਸੀਆਂ ਦਾ ਛੱਡਿਆ ਹੋਇਆ ਮੁੰਡਾ ਸੀ, ਜੋ ਮਾਹੌਲ ਖ਼ਰਾਬ ਕਰਨ ਆਇਆ ਸੀ, ਜਦਕਿ ਫੜਿਆ ਗਿਆ ਨੌਜਵਾਨ ਖੁਦ ਨੂੰ ਕਿਸਾਨ ਦਾ ਬੇਟਾ ਦੱਸ ਰਿਹਾ ਸੀ। ਭਾਰਤੀ ਕਿਸਾਨ ਯੂਨੀਅਨ ਨੇ ਸਵੇਰੇ 11 ਵਜੇ ਨੈਸ਼ਨਲ ਹਾਈਵੇ ’ਤੇ ਪੁੱਜੇ ਦੋਵੇਂ ਪਾਸੇ ਸੜਕ ਦੇ ਵਿੱਚ ਬੈਠ ਕੇ ਹਾਈਵੇ ’ਤੇ ਧਰਨਾ ਦੇ ਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ, ਜਿਸ ਨਾਲ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ।
ਇਹ ਵੀ ਪੜ੍ਹੋ- ਬੈਂਕ ਮੈਨੇਜਰ ਵੱਲੋਂ ਮਾਰੀ ਕਰੋੜਾਂ ਦੀ ਠੱਗੀ ਦਾ ਮਾਮਲਾ : 2 ਦਿਨਾਂ 'ਚ ਭੈਣ ਦਾ ਵਿਆਹ, ਘਰ ਗਿਰਵੀ ਰੱਖਣ ਦੀ ਆਈ ਨੌਬਤ
ਕਿਸਾਨ ਆਗੂਆਂ ਦਾ ਇਹ ਧਰਨਾ ਸ਼ਾਂਤੀ ਨਾਲ ਚੱਲ ਰਿਹਾ ਸੀ ਅਤੇ ਕਿਸਾਨ ਹੱਥ ਜੋੜ ਕੇ ਲੋਕਾਂ ਨੂੰ ਅਪੀਲ ਕਰ ਰਹੇ ਸਨ ਤਾਂ ਉਸੇ ਸਮੇਂ ਇੱਕ ਨੌਜਵਾਨ ਨਿਕਲਿਆ ਜਿਸ ਨੇ ਆਪਣੇ ਹੱਥ ਵਿੱਚ ਲਾਠੀ ਫੜੀ ਹੋਈ ਸੀ। ਪਹਿਲਾਂ ਉਸ ਨੇ ਇਕ ਆਟੋ ਦਾ ਸ਼ੀਸ਼ਾ ਤੋੜ ਦਿੱਤਾ। ਜਿਵੇਂ ਹੀ ਨੌਜਵਾਨ ਨੇ ਹਮਲਾ ਕੀਤਾ, ਆਟੋ ਚਾਲਕ ਕਿਸੇ ਤਰ੍ਹਾਂ ਬਾਹਰ ਨਿਕਲ ਆਇਆ, ਜਿਸ ਨਾਲ ਉਹ ਜ਼ਖਮੀ ਹੋਣ ਤੋਂ ਬਚ ਗਿਆ। ਜਿਵੇਂ ਹੀ ਨੌਜਵਾਨ ਉੱਥੇ ਖੜ੍ਹੀ ਕਾਰ ਦੇ ਸ਼ੀਸ਼ੇ ’ਤੇ ਲਾਠੀ ਨਾਲ ਹਮਲਾ ਕਰਨ ਲੱਗਾ ਤਾਂ ਕਿਸਾਨਾਂ ਨੇ ਭੱਜ ਕੇ ਉਸ ਨੂੰ ਫੜ ਲਿਆ, ਜਦਕਿ ਦੂਜੇ ਪਾਸੇ ਕਿਸਾਨ ਲੜਕਿਆਂ ਨੂੰ ਵੀ ਗੱਡੀਆਂ ’ਤੇ ਹਮਲਾ ਕਰਨ ਲਈ ਕਹਿ ਰਿਹਾ ਸੀ।
ਕਿਸਾਨਾਂ ਨੇ ਸਮਾਂ ਰਹਿੰਦੇ ਉਸ ਨੂੰ ਦਬੋਚ ਕੇ ਉਸ ਦੇ ਹੱਥੋਂ ਲਾਠੀ ਖੋਹ ਲਈ ਅਤੇ ਉਸ ਨੂੰ ਸਥਾਨਕ ਪੁਲਸ ਦੇ ਥਾਣੇਦਾਰ ਜੈ ਗੋਪਾਲ ਦੇ ਹਵਾਲੇ ਕਰ ਦਿੱਤਾ। ਕਿਸਾਨ ਨੇਤਾਵਾਂ ਨੇ ਕਿਹਾ ਕਿ ਫੜਿਆ ਗਿਆ ਨੌਜਵਾਨ ਸਰਕਾਰ ਵੱਲੋਂ ਭੇਜਿਆ ਗਿਆ ਲੜਕਾ ਸੀ, ਜਿਸ ਨੂੰ ਸਰਕਾਰੀ ਏਜੰਸੀ ਨੇ ਟ੍ਰੇਨਿੰਗ ਦੇ ਕੇ ਉਨ੍ਹਾਂ ਦੇ ਧਰਨੇ ਪ੍ਰਦਰਸ਼ਨ ਵਿੱਚ ਛੱਡਿਆ ਸੀ ਤਾਂ ਜੋ ਉਹ ਲੋਕਾਂ ਦੇ ਵਾਹਨਾਂ ਦੀ ਭੰਨ ਤੋੜ ਕੇ ਉਨ੍ਹਾਂ ਦੇ ਲੜਕਿਆਂ ਨੂੰ ਭਜਾ ਕੇ ਆਪਣੇ ਨਾਲ ਮਿਲਾ ਕੇ ਵੱਡਾ ਨੁਕਸਾਨ ਕਰਵਾਏ। ਦੂਜਾ ਅੱਜ ਦਾ ਧਰਨਾ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਨੇਤਾਵਾਂ ਵੱਲੋਂ ਕੀਤੀ ਗਈ ਕਾਲ ’ਤੇ ਸੀ, ਜਦਕਿ ਫੜਿਆ ਗਿਆ ਨੌਜਵਾਨ ਦੂਜੇ ਜ਼ਿਲ੍ਹੇ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ, ਜਿਸ ਨੂੰ ਇੱਥੇ ਬੁਲਾਇਆ ਹੀ ਨਹੀਂ ਗਿਆ ਸੀ।
ਇਹ ਵੀ ਪੜ੍ਹੋ- NOC ਜਾਰੀ ਕਰਨ ਬਦਲੇ 20,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਬੈਂਕ ਮੈਨੇਜਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
ਸਰਕਾਰੀ ਏਜੰਸੀਆਂ ਇਸ ਵਿੱਚ ਕਾਮਯਾਬ ਨਹੀਂ ਹੋ ਸਕੀਆਂ। ਉਨ੍ਹਾਂ ਨੇ ਕਿਹਾ ਕਿ ਫੜੇ ਗਏ ਮੁੰਡੇ ਨੇ ਜਿਸ ਵਾਹਨ ਦੇ ਸ਼ੀਸ਼ੇ ਤੋੜੇ ਹਨ, ਅਸੀਂ ਉਨ੍ਹਾਂ ਦੇ ਵਾਹਨਾਂ ਨੂੰ ਪੂਰੀ ਤਰ੍ਹਾਂ ਆਪਣੇ ਖਰਚੇ ’ਤੇ ਠੀਕ ਕਰਵਾਵਾਂਗੇ। ਕਿਸਾਨਾਂ ਵੱਲੋਂ ਹਾਈਵੇ ’ਤੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਿੱਤੇ ਗਏ ਬੰਦ ਦੌਰਾਨ ਇਸ ਦਾ ਖਮਿਆਜ਼ਾ ਆਮ ਲੋਕਾਂ ਤੋਂ ਇਲਾਵਾ ਲੁਧਿਆਣਾ ਦਾ ਦਯਾਨੰਦ ਹਸਪਤਾਲ ਜਾ ਰਹੀ ਐਂਬੂਲੈਂਸ ਦੇ ਮਰੀਜ਼ ਅਤੇ ਸਕੂਲੀ ਬੱਚਿਆਂ ’ਤੇ ਪਿਆ। ਲੁਧਿਆਣਾ ਤੋਂ ਫਿਲੌਰ ਅਤੇ ਫਗਵਾੜਾ ਤੋਂ ਫਿਲੌਰ ਆਉਣ ਵਾਲੇ ਸਕੂਲੀ ਬੱਚਿਆਂ ਦੇ ਵਾਹਨ ਇਸ ਧਰਨੇ ਕਾਰਨ ਜਾਮ ਵਿੱਚ ਫਸੇ ਰਹੇ। 2 ਵਜੇ ਕਿਸਾਨਾਂ ਨੇ ਧਰਨਾ ਤਾਂ ਖ਼ਤਮ ਦਿੱਤਾ ਪਰ ਉਦੋਂ ਤੱਕ ਜਾਮ ਇੰਨਾ ਲੰਬਾ ਹੋ ਚੁੱਕਾ ਸੀ ਜਿਸ ਨੂੰ ਖੁੱਲਣ ਵਿੱਚ ਘੱਟ ਤੋਂ ਘੱਟ 2 ਘੰਟੇ ਤੋਂ ਵੀ ਵੱਧ ਦਾ ਸਮਾਂ ਲੱਗਿਆ। ਇਸ ਧਰਨਾ ਪ੍ਰਦਰਸ਼ਨ ਵਿੱਚ ਕਿਸਾਨ ਨੇਤਾ ਅਮਰੀਕ ਸਿੰਘ, ਜਰਨੈਲ ਸਿੰਘ ਮੋਤੀਪੁਰ ਖਾਲਸਾ, ਅਮਰੀਕ ਸਿੰਘ, ਭਾਗ ਸਿੰਘ ਪੁਰੀ, ਕਮਲਜੀਤ ਸਿੰਘ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਹੋਰ ਵੀ ਕਈ ਵੱਡੇ ਨੇਤਾ ਸ਼ਾਮਲ ਹੋਏ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋਮ ਲੋਨ ਬੰਦ ਕਰਵਾਉਣ ਲਈ ਵਸੂਲੀ ਫ਼ੀਸ ਸਮੇਤ ਲੱਖਾਂ ਦਾ ਵਿਆਜ ਮੋੜਨ ਦੇ ਹੁਕਮ
NEXT STORY