ਲਾਡੋਵਾਲ (ਰਵੀ)- ਲਾਡੋਵਾਲ, ਬਾੜੇਵਾਲ ਡੋਗਰਾਂ ਤੇ ਹੋਰ ਆਲੇ-ਦੁਆਲੇ ਦੇ ਪਿੰਡਾਂ ’ਚ ਬਿਜਲੀ ਦੀ ਮਾੜੀ ਸਪਲਾਈ ਕਾਰਨ ਪਿੰਡਾਂ ਦੇ ਲੋਕ ਡਾਢੇ ਪ੍ਰੇਸ਼ਾਨ ਹਨ। ਮਹਿਕਮੇ ਵੱਲੋਂ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਕੱਟ ਲਗਾ ਦਿੱਤਾ ਜਾਂਦਾ ਹੈ, ਜਿਸ ਕਾਰਨ ਲੋਕ ਸਾਰਾ ਦਿਨ ਪ੍ਰੇਸ਼ਾਨ ਰਹਿੰਦੇ ਹਨ।
ਪ੍ਰਧਾਨ ਗੁਰਜੰਟ ਸਿੰਘ ਲਾਡੋਵਾਲ, ਅਮਰਜੀਤ ਸਿੰਘ ਗਿੱਲ ਸਾਬਕਾ ਸਰਪੰਚ ਬਾੜੇਵਾਲ ਡੋਗਰਾ, ਬੱਬੀ ਬਾੜੇਵਾਲ, ਅਵਤਾਰ ਸਿੰਘ, ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਾੜੇਵਾਲ ਤੋਂ ਲੈ ਕੇ ਇਕਜੋਤ ਸਤਿਸੰਗ ਘਰ ਤੱਕ ਬਿਜਲੀ ਦੀਆਂ ਤਾਰਾਂ ਬਹੁਤ ਨੀਵੀਆਂ ਅਤੇ ਕਈ ਜਗ੍ਹਾ ਥੱਲੇ ਡਿੱਗੀਆਂ ਪਈਆਂ ਹਨ, ਜਿਸ ਨਾਲ ਕਦੇ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਅਤੇ ਕਈ ਜਗ੍ਹਾ ਤੋਂ ਤਾਰਾਂ ਦੇ ਨੰਗੇ ਜੋੜ ਖਤਰੇ ਦੀ ਘੰਟੀ ਹਨ।
ਇਹ ਵੀ ਪੜ੍ਹੋ- Love Marriage ਕਰਵਾਉਣ ਵਾਲੇ ਜੋੜੇ ਨੇ ਮੰਗੀ ਸੁਰੱਖਿਆ, ਅਦਾਲਤ ਨੇ ਉਨ੍ਹਾਂ 'ਤੇ ਹੀ ਕਰ'ਤੀ ਕਾਰਵਾਈ
ਦੇਖਣ ’ਤੇ ਪਤਾ ਲਗਦਾ ਹੈ ਕਿ ਜਿਸ ਵੇਲੇ ਇਹ ਬਿਜਲੀ ਦੇ ਖੰਭੇ ਲਗਾਏ ਸਨ, ਉਸ ਵੇਲੇ ਦਰੱਖਤ ਛੋਟੇ ਸਨ ਤੇ ਹੁਣ ਦਰੱਖਤ ਵੱਡੇ ਹੋਣ ਕਾਰਨ ਬਿਜਲੀ ਦੀਆਂ ਤਾਰਾਂ ਦਰੱਖਤਾਂ ’ਚ ਆ ਗਈਆਂ ਹਨ। ਜਦੋਂ ਬਾਰਿਸ਼ ਦੌਰਾਨ ਦਰੱਖਤਾਂ ਉਪਰਲਾ ਪਾਣੀ ਤਾਰਾਂ ’ਤੇ ਡਿਗਦਾ ਹੈ ਤਾਂ ਫਾਲਟ ਪੈ ਜਾਂਦਾ ਹੈ, ਜੋ ਕਈ-ਕਈ ਘੰਟੇ ਠੀਕ ਨਹੀਂ ਹੁੰਦਾ।
ਜੇਕਰ ਕਿਤੇ ਹਨੇਰੀ ਆਉਣ ਦਾ ਸਬੱਬ ਬਣ ਜਾਵੇ ਤਾਂ 2 ਘੰਟੇ ਪਹਿਲਾਂ ਹੀ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ। ਦੁਬਾਰਾ ਕਦੋਂ ਆਵੇ ਇਸ ਬਾਰੇ ਕੋਈ ਪਤਾ ਨਹੀਂ ਹੁੰਦਾ। ਲੋਕਾਂ ਨੇ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਪਿੰਡਾਂ ਦੀ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ- ਗ਼ਲਤੀ ਲਈ ਝਿੜਕਿਆ ਤਾਂ ਦਿਲ 'ਚ ਰੱਖੀ ਖ਼ਾਰ, ਨੌਕਰ ਨੇ ਸੁੱਤੇ ਪਏ ਮਾਲਕ ਦੇ ਸਿਰ 'ਚ ਬਾਲਾ ਮਾਰ ਕੀਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਦੀਆਂ ਦੇ ਜੰਗਲ 'ਚ ਮੁੜ ਲੱਗਿਆ 'ਦੇਹ ਵਪਾਰ' ਦਾ ਬਾਜ਼ਾਰ, ਅੱਧੀ ਦਰਜਨ ਔਰਤਾਂ ਚਲਾ ਰਹੀਆਂ ਨੇ ਇਹ ਧੰਦਾ
NEXT STORY