ਫਰੀਦਕੋਟ (ਰਾਜਨ) : ਥਾਣਾ ਸਦਰ ਫਰੀਦਕੋਟ ਦੇ ਅਧੀਨ ਪੈਂਦੇ ਪਿੰਡ ਸੁੱਖਣਵਾਲਾ ਵਿੱਖੇ ਇਕ ਦਿਹਾੜੀ ਮਜ਼ਦੂਰ ਨੂੰ ਪੈਟਰੋਲ ਛਿੜਕ ਕੇ ਅੱਗ ਲਗਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਵਾਸੀ ਪਿੰਡ ਸੁੱਖਣਵਾਲਾ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰਦਾ ਹੈ ਅਤੇ ਉਹ ਪਿੰਡ ਵਿਚ ਲੱਛਮਣ ਸਿੰਘ ਦੇ ਘਰ ਮੁਲਜ਼ਮ ਪ੍ਰਗਟ ਸਿੰਘ ਵਾਸੀ ਸੁਖਣਵਾਲਾ ਦੇ ਨਾਲ ਦਿਹਾੜੀ ਕਰ ਰਿਹਾ ਸੀ।
ਇਸ ਦੌਰਾਨ ਮੁਲਜ਼ਮ ਉਕਤ ਉਥੇ ਆਇਆ ਅਤੇ ਉਸ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਮੁੱਦਈ ਨੇ ਦੱਸਿਆ ਕਿ ਦੋਹਾਂ ਵਿਚਕਾਰ ਪਹਿਲਾਂ ਤੋਂ ਰੰਜਿਸ਼ ਚੱਲ ਰਹੀ ਸੀ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
4 ਸ਼ਰਾਬ ਸਮੱਗਲਰ 20 ਲਿਟਰ ਲਾਹਣ ਸਣੇ ਦਬੋਚੇ
NEXT STORY