ਜਲਾਲਾਬਾਦ, (ਬੰਟੀ)- ਪੀ.ਓ. ਸਟਾਫ ਫਾਜ਼ਿਲਕਾ ਨੇ ਇਕ ਭਗੌਡ਼ੇ ਵਿਅਕਤੀ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੀ. ਓ. ਸਟਾਫ ਦੇ ਏ. ਐੱਸ. ਆਈ. ਰਤਨ ਲਾਲ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਪਿੰਡ ‘ਦਿਓ’ (ਜ਼ਿਲਾ ਤਰਨਤਾਰਨ) 6/4/2018 ਤੋਂ ਭਗੌਡ਼ਾ ਚੱਲਿਆ ਆ ਰਿਹਾ ਸੀ। ਜਿਸ ਨੂੰ ਅੱਜ 1.5 ਕਿਲੋਂ ਅਫੀਮ ਸਮੇਤ ਕਾਬੂ ਕੀਤਾ ਗਿਆ ਤੇ ਧਾਰਾ 18-61-85 ਦੇ ਤਹਿਤ ਥਾਣਾ ਖੂਈਆਂ ਸਰਵਰ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਏ. ਐੱਸ. ਆਈ. ਰਤਨ ਲਾਲ ਤੋਂ ਇਲਾਵਾ ਐੱਚ. ਸੀ. ਸਵਾਰ ਸਿੰਘ, ਐÎੱਚ. ਸੀ. ਰਣਧੀਰ ਸਿੰਘ, ਐÎੱਚ. ਸੀ. ਜਸਵੰਤ ਸਿੰਘ ਤੇ ਸੀ. ਪ੍ਰੇਮ ਸਿੰਘ ਹਾਜ਼ਰ ਸਨ।
ਜ਼ਮੀਨੀ ਝਗਡ਼ੇ ਨੂੰ ਲੈ ਕੇ ਮਾਰੀਆਂ ਸੱਟਾਂ, 6 ਖਿਲਾਫ ਮਾਮਲਾ ਦਰਜ
NEXT STORY