ਪਟਿਆਲਾ (ਬਲਜਿੰਦਰ) : ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਪਵਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਚਾਰ ਭਗੋੜਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਇੱਕ ਨੂੰ ਟਰੇਸ ਕਰ ਲਿਆ ਗਿਆ ਹੈ। ਪਹਿਲੇ ਕੇਸ ਵਿਚ ਰਮਨ ਕੁਮਾਰ ਰੋਮੀ ਪੁੱਤਰ ਸੁਰਜੀਤ ਸਿੰਘ ਵਾਸੀ ਮੁਹੱਲਾ ਰਵਿਦਾਸ ਨਗਰ ਫੈਕਟਰੀ ਏਰੀਆ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਖਿਲਾਫ ਥਾਣਾ ਘਨੌਰ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਹੈ। ਇਸ ਕੇਸ ਵਿਚ ਰਮਨ ਕੁਮਾਰ ਨੂੰ ਮਾਣਯੋਗ ਅਦਾਲਤ ਨੇ 13 ਸਤੰਬਰ 2024 ਨੂੰ ਪੀ.ਓ. ਕਰਾਰ ਦਿੱਤਾ ਸੀ। ਦੂਜੇ ਕੇਸ ਵਿਚ ਰਜਿੰਦਰ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਰਣਜੀਤ ਨਗਰ ਸਿਉਨਾ ਚੌਂਕ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਖਿਲਾਫ ਥਾਣਾ ਤ੍ਰਿਪੜੀ ਪਟਿਆਲਾ ਵਿਖੇ 138 ਐਨ.ਆਈ.ਐਕਟ ਦੇ ਤਹਿਤ ਕੇਸ ਦਰਜ ਹੈ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਰਜਿੰਦਰ ਸਿੰਘ ਨੂੰ 6 ਜੂਨ 2024 ਨੂੰ ਪੀ.ਓ ਕਰਾਰ ਦਿੱਤਾ ਸੀ।
ਤੀਜੇ ਕੇਸ ਵਿਚ ਭਜਨ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਬਾਜੀਗਰ ਬਸਤੀ ਪਿੰਡ ਲੁਬਾਣਾ ਟੇਕੂ ਤਹਿ ਨਾਭਾ ਜ਼ਿਲਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਖਿਲਾਫ ਕਾਣਾ ਕੋਤਵਾਲੀ ਨਾਭਾ ਵਿਖੇ 138 ਐਨ.ਆਈ ਐਕਟ ਦੇ ਤਹਿਤ ਕੇਸ ਦਰਜ ਹੈ। ਇਸ ਕੇਸ ਵਿਚ ਮਾਣਯੋਗ ਅਦਾਲਤ ਨੇ ਭਜਨ ਸਿੰਘ ਨੂੰ 29 ਮਾਰਚ 2023 ਨੂੰ ਪੀ.ਓ. ਕਰਾਰ ਦਿੱਤਾ ਸੀ। ਚੌਥੇ ਕੇਸ ਵਿਚ ਪ੍ਰਿੰਸ ਸ਼ਰਮਾ ਪੁੱਤਰ ਵਿਨੋਦ ਕੁਮਾਰ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਖਿਲਾਫ ਥਾਣਾ ਅਨਾਜ ਮੰਡੀ ਵਿਖੇ 138 ਐਨ.ਆਈ ਐਕਟ ਦੇ ਤਹਿਤ ਕੇਸ ਦਰਜ ਹੈ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਪ੍ਰਿੰਸ ਸ਼ਰਮਾ ਨੂੰ 29 ਮਾਰਚ 2023 ਨੂੰ ਪੀ.ਓ ਕਰਾਰ ਦਿੱਤਾ ਸੀ। ਪੰਜਵੇ ਕੇਸ ਵਿਚ ਚਰਨਵੀਰ ਸਿੰਘ ਉਰਫ ਭੰਗੂ ਪੁੱਤਰ ਲੇਟ ਜਸਵੰਤ ਸਿੰਘ ਵਾਸੀ ਪਿੰਡ ਸਿੱਧੂਵਾਲ ਥਾਣਾ ਬਖਸੀਵਾਲਾ ਨੂੰ ਟਰੇਸ ਕੀਤਾ ਗਿਆ ਹੈ।
ਚਰਨਵੀਰ ਸਿੰਘ ਦੇ ਖਿਲਾਫ ਥਾਣਾ ਤ੍ਰਿਪਡ਼ੀ ਵਿਖੇ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਦਰਜ ਕੇਸ ਵਿਚ ਮਾਣਯੋਗ ਅਦਾਲਤ ਨੇ ਚਰਨਵੀਰ ਸਿੰਘ ਨੂੰ 25 ਅਗਸਤ 2023 ਨੂੰ ਪੀ.ਓ. ਕਰਾਰ ਦਿੱਤਾ ਸੀ। ਜਦੋਂ ਕਿ ਚਰਨਵੀਰ ਸਿੰਘ ਉਰਫ ਭੰਗੂ ਦੀ 21 ਮਾਰਚ 2023 ਨੂੰ ਮੌਤ ਹੋ ਚੁੱਕੀ ਹੈ। ਉਕਤ ਭਗੋੜਿਆਂ ਨੂੰ ਗ੍ਰਿਫਤਾਰ ਕਰਨ ਅਤੇ ਟਰੇਸ ਕਰਨ ਵਿਚ ਏ.ਐੱਸ.ਆਈ .ਜਸਪਾਲ ਸਿੰਘ, ਏ.ਐਸ.ਆਈ ਦਲਜੀਤ ਸਿੰਘ, ਏ.ਐੱਸ.ਆਈ. ਬਲਵਿੰਰ ਸਿੰਘ, ਏ.ਐੱਸ.ਆਈ ਹਰਜਿੰਦਰ ਸਿੰਘ,ਏ.ਐੱਸ.ਆਈ ਅਮਰਜੀਤ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਪੰਜਾਬ 'ਚ ਖ਼ੌਫਨਾਕ ਘਟਨਾ, ਪਤੰਗ ਲੁੱਟਦੇ ਮੁੰਡੇ ਨੂੰ ਨੋਚ-ਨੋਚ ਖਾ ਗਏ ਖੂੰਖਾਰ ਕੁੱਤੇ
NEXT STORY