ਲੁਧਿਆਣਾ, (ਰਿਸ਼ੀ)- ਦਿਨ ਹੋਵੇ ਜਾਂ ਰਾਤ ਘਰ ਦਾ ਮੇਨ ਗੇਟ ਖੁੱਲ੍ਹਿਆ ਦੇਖ ਕੇ ਅੰਦਰ ਦਾਖਲ ਕੇ ਕੁੱਝ ਮਿੰਟਾਂ ਵਿਚ ਮੋਬਾਇਲ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਫਰਾਰ ਹੋਣ ਵਾਲਾ ਸ਼ਾਤਰ ਆਖਰ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਦੇ ਹੱਥੇ ਚਡ਼੍ਹ ਗਿਆ ਹੈ। ਕਾਫੀ ਸਮੇਂ ਤੋਂ ਪੁਲਸ ਦੇ ਨੱਕ ’ਚ ਦਮ ਕਰ ਚੁੱਕੇ ਉਕਤ ਚੋਰ ਦੀ ਗ੍ਰਿਫਤਾਰੀ ਦੀ ਪੁਲਸ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਕਰ ਰਹੀ। ਸੂਤਰਾਂ ਦੀ ਮੰਨੀਏ ਤਾਂ ਚੋਰ ਤੋਂ ਕਾਫੀ ਖੁਲਾਸੇ ਹੋਏ ਹਨ। ਜਾਣਕਾਰੀ ਦਿੰਦੇ ਥਾਣਾ ਇੰਚਾਰਜ ਸੁਰਿੰਦਰ ਚੋਪਡ਼ਾ ਨੇ ਦੱਸਿਆ ਕਿ ਪੁਲਸ ਨੂੰ 1 ਦਸੰਬਰ ਨੂੰ ਸ਼ਿਵਪੁਰੀ ਦੇ ਰਹਿਣ ਵਾਲੇ ਸਾਹਿਲ ਕਾਲਡ਼ਾ, 28 ਨਵੰਬਰ ਨੂੰ ਦਰੇਸੀ ਦੇ ਰਹਿਣ ਵਾਲੇ ਸੰਜੇ ਕੁਮਾਰ ਅਤੇ 11 ਦਸੰਬਰ ਨੂੰ ਸ਼ਿਵਪੁਰੀ ਦੇ ਰਹਿਣ ਵਾਲੇ ਗੌਰਵ ਰਲਨ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਸਨ। ਇਸੇ ਗੱਲ ਦਾ ਫਾਇਦਾ ਉਠਾ ਕੇ ਇਕ ਚੋਰ ਘਰਾਂ ’ਚ ਦਾਖਲ ਹੋਇਆ ਅਤੇ ਤਿੰਨੇ ਘਰਾਂ ’ਚੋਂ ਮੋਬਾਇਲ, ਕੈਸ਼ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਿਆ। ਪੁਲਸ ਵਲੋਂ ਤਿੰਨੇ ਮਾਮਲਿਆਂ ’ਚ ਵੱਖ-ਵੱਖ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਤਾਂ ਜੋ ਪਤਾ ਲੱਗ ਸਕੇ ਕਿ ਵਾਰਦਾਤਾਂ ਕਰਨ ਵਾਲਾ ਰਮੇਸ਼ ਕੁਮਾਰ ਹੈ ਜਿਸ ਤੋਂ ਬਾਅਦ ਪੁਲਸ ਦੀਆਂ ਕਈ ਟੀਮਾਂ ਉਸ ਦੀ ਭਾਲ ਵਿਚ ਜੁਟ ਗਈਆਂ। ਪੁਲਸ ਅਨੁਸਾਰ ਘਰ ਦਾ ਮੇਨ ਗੇਟ ਖੁੱਲ੍ਹਾ ਹੋਣ ਦਾ ਪਤਾ ਲੱਗਦਿਅਾਂ ਹੀ ਚੋਰ ਘਰ ਵਿਚ ਦਾਖਲ ਜਾਂਦਾ ਸੀ ਅਤੇ ਕੁਝ ਮਿੰਟਾਂ ਵਿਚ ਵਾਰਦਾਤ ਕਰ ਕੇ ਰਫੂ ਚੱਕਰ ਹੋ ਜਾਂਦਾ ਸੀ।
1 ਕੁਇੰਟਲ 75 ਕਿਲੋ ਭੁੱਕੀ ਬਰਾਮਦ
NEXT STORY