ਬੁਢਲਾਡਾ,(ਬਾਂਸਲ)- ਪੁਲਸ ਵੱਲੋਂ ਆਈ ਪੀ ਐਲ ਮੈਚਾਂ ਅਤੇ ਦੜੇ-ਸੱਟੇ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਕੁਝ ਸੱਟੇਬਾਜ਼ਾਂ ਨੂੰ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਕਾਬੂ ਕਰ ਲਿਆ ਗਿਆ ਹੈ ਪਰ ਦਿਵਾਲੀ ਦੇ ਤਿਊਹਾਰ ਨੂੰ ਮੁੱਖ ਰੱਖਦਿਆਂ ਸੱਟੇਬਾਜ਼ਾਂ ਵੱਲੋਂ ਆਪਣੀ ਅਗਲੇਰੀ ਰਣਨੀਤੀ ਤਿਆਰ ਕਰਨ ਲਈ ਸ਼ਹਿਰ ਵਿੱਚ ਇੱਕ ਗੁਪਤ ਸਥਾਨ 'ਤੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਮਾਨਸਾ ਤੋਂ ਗੁਪਤਾ ਜੀ ਸ਼ਾਮਿਲ ਹੋਏ ਅਤੇ ਕਈ ਨੁਕਤੇ ਸਾਂਝੇ ਕੀਤੇ ਗਏ। ਜਿਸ ਵਿੱਚ ਪੁਲਸ ਵੱਲੋਂ ਸੱਟੇਬਾਜ਼ਾਂ ਖਿਲਾਫ ਬਣਾਈ ਗਈ ਰਣਨੀਤੀ ਨੂੰ ਫੇਲ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਹਿਰ ਦੇ ਛੋਟੇ-ਮੋਟੇ ਸੱਟੇਬਾਜ਼ਾਂ ਤੋਂ ਇਲਾਵਾ ਬਾਹਰਲੇ ਸ਼ਹਿਰਾ ਨਾਲ ਜੁੜੇ ਸੱਟੇਬਾਜਾਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ। ਸੱਟੇਬਾਜ਼ਾਂ ਨੂੰ ਗੁਪਤਾ ਜੀ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਅਤੇ ਮੀਟਿੰਗ ਅਤੇ ਪੁਲਸ ਦੇ ਇੱਕ ਵਿੰਗ ਵੱਲੋਂ ਤਿੱਖੀ ਨਜਰ ਰੱਖੀ ਹੋਈ ਹੈ। ਜ਼ੋ ਇਨਾਂ ਨੂੰ ਰੰਗੇ ਹੱਥੀ ਫੜਨ ਲਈ ਤਾਕ ਵਿੱਚ ਹਨ।
ਕਾਂਗਰਸ ਸਰਕਾਰ ਹੋਈ ਹਰ ਫਰੰਟ 'ਤੇ ਫੇਲ੍ਹ : ਰੱਖੜਾ
NEXT STORY