ਲੁਧਿਆਣਾ (ਜਗਰੂਪ)- ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਕੂੰਮ ਕਲਾਂ ਦੀ ਪੁਲਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਬੀਤੇ ਦਿਨੀਂ ਮੁੱਖ ਅਫਸਰ ਇੰਸ. ਕੁਲਵੀਰ ਸਿੰਘ ਦੀ ਅਗਵਾਈ ’ਚ ਪੁਲਸ ਟੀਮਾਂ ਦਾ ਗਠਨ ਕਰ ਕੇ ਮੁਖ਼ਬਰ ਦੀ ਇਤਲਾਹ ’ਤੇ ਪੁਲਸ ਵੱਲੋਂ ਮੁਸ਼ਤੈਦੀ ਦਿਖਾਉਂਦੇ ਵੱਖ-ਵੱਖ ਮਾਮਲਿਆਂ ’ਚ 285 ਗ੍ਰਾਮ ਹੈਰੋਇਨ ਬਰਾਮਦਗੀ ਦੇ ਨਾਲ 2 ਮਰਦ ਅਤੇ ਇਕ ਔਰਤ ਵੀ ਕਾਬੂ ਕੀਤੀ ਹੈ।
ਪਹਿਲੇ ਮਾਮਲੇ ’ਚ ਸਬ ਇੰਸ. ਗੁਰਪ੍ਰੀਤ ਸਿੰਘ ਦੀ ਪੁਲਸ ਪਾਰਟੀ ਨੇ ਗਸ਼ਤ ਦੇ ਸਬੰਧ ’ਚ ਪਿੰਡ ਬੋੜੇ ਤੋਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਜਸਵੀਰ ਸਿੰਘ ਉਰਫ ਬਿੱਟੂ ਜੋ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ, ਉਹ ਇਸ ਵਕਤ ਚੌਂਤਾ ਦੇ ਅੱਡੇ ’ਚ ਗਿੱਲ ਟਰੈਵਲਸ ਵੈਸਟਰਨ ਯੂਨੀਅਨ ਦੇ ਸਾਹਮਣੇ ਖੜ੍ਹਾ ਹੈ।
ਪੁਲਸ ਟੀਮ ਨੇ ਦਿੱਤੀਆਂ ਨਿਸ਼ਾਨੀਆਂ ’ਤੇ ਜਾ ਕੇ ਚੈੱਕ ਕੀਤਾ ਤਾਂ ਉਸ ਨੇ ਆਪਣਾ ਨਾਂ ਜਸਵੀਰ ਚੰਦ ਪੁੱਤਰ ਲਾਲ ਚੰਦ ਪਿੰਡ ਚੌਂਤਾ ਦੱਸਿਆ। ਇਸ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 268 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਹੋਰ ਪੜਤਾਲ ਸ਼ੁਰੂ ਕਰ ਦਿੱਤੀ। ਪੁਲਸ ਦੇ ਦੱਸਣ ਮੁਤਾਬਕ ਇਸ ਵਿਅਕਤੀ ’ਤੇ ਪਹਿਲਾਂ ਵੀ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ- ਕੈਨੇਡਾ ਪਹੁੰਚ ਕੇ ਇਕ ਹੋਰ ਨੂੰਹ ਨੇ ਚੜ੍ਹਾਇਆ ਚੰਨ, ਸਹੁਰਿਆਂ ਨਾਲ ਰਿਸ਼ਤਾ ਰੱਖਣ ਤੋਂ ਕੀਤਾ ਸਾਫ਼ ਇਨਕਾਰ
ਇਸੇ ਤਰ੍ਹਾਂ ਦੂਜੇ ਮਾਮਲੇ ’ਚ ਥਾਣੇਦਾਰ ਸੰਜੀਵ ਕੁਮਾਰ ਦੀ ਪੁਲਸ ਪਾਰਟੀ ਨੇ 11 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਟੀ-ਪੁਆਇੰਟ ਪਿੰਡ ਗੁੱਜਰਵਾਲ ਬੇਟ ’ਤੇ ਮੌਜੂਦ ਸੀ। ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਜਗਤਾਰ ਸਿੰਘ ਨਾਂ ਦਾ ਵਿਅਕਤੀ ਜੋ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ, ਉਹ ਆਪਣੇ ਘਰ ਹੀ ਗਾਹਕਾਂ ਨੂੰ ਬੁਲਾ ਕੇ ਹੈਰੋਇਨ ਵੇਚਦਾ ਹੈ।
ਪੁਲਸ ਨੇ ਜਦੋਂ ਇਸ ਨੂੰ ਰੇਡ ਮਾਰ ਕੇ ਫੜਿਆ ਤਾਂ ਇਸ ਨੇ ਆਪਣੀ ਪਛਾਣ ਜਗਤਾਰ ਸਿੰਘ ਪੁੱਤਰ ਪੱਪੂ ਵਾਸੀ ਪਿੰਡ ਚੌਂਤਾ ਵਜੋਂ ਦੱਸੀ। ਇਸ ਵਿਅਕਤੀ ’ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਇਸ ਕੋਲੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ’ਤੇ ਮਾਮਲਾ ਦਰਜ ਕਰ ਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਦੁਬਈ ਦੀ ਜੇਲ੍ਹ ਵਿੱਚ ਫਸੇ 17 ਨੌਜਵਾਨਾਂ ਦੇ ਮਾਪਿਆਂ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ, ਲਗਾਈ ਮਦਦ ਦੀ ਗੁਹਾਰ
ਸੇ ਤਰ੍ਹਾਂ ਤੀਜੇ ਮਾਮਲੇ ’ਚ ਸਬ ਇੰਸ. ਜਸਪਾਲ ਸਿੰਘ ਚੌਕੀ ਕਟਾਣੀ ਕਲਾਂ ਦੀ ਪੁਲਸ ਮਾਛੀਵਾੜਾ ਕੋਹਾੜਾ ਰੋਡ ’ਤੇ ਪਿੰਡ ਹਾੜੀਆਂ ਦੇ ਅੱਡੇ ’ਚ ਮੌਜੂਦ ਸੀ। ਸਾਹਮਣੇ ਤੋਂ ਇਕ ਔਰਤ ਪੈਦਲ ਆਉਂਦੀ ਦਿਖਾਈ ਦਿੱਤੀ, ਜਿਸ ’ਤੇ ਨਜ਼ਰ ਰੱਖਦੇ ਹੋਏ ਪੁਲਸ ਨੇ ਦੇਖਿਆ ਕਿ ਉਹ ਪੁਲਸ ਨੂੰ ਦੇਖ ਘਬਰਾ ਰਹੀ ਹੈ, ਜਿਸ ਨੇ ਇਕ ਪਲਾਸਟਿਕ ਦਾ ਲਿਫਾਫਾ ਵੀ ਹੇਠਾਂ ਵੱਲ ਰੱਖਿਆ ਹੈ, ਜਿਸ ਨੂੰ ਮਹਿਲਾ ਮੁਲਾਜ਼ਮ ਦੀ ਮਦਦ ਨਾਲ ਚੈੱਕ ਕੀਤਾ ਤਾਂ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਪੁਲਸ ਨੂੰ ਇਸ ਔਰਤ ਨੇ ਆਪਣੀ ਪਛਾਣ ਚਰਨਜੀਤ ਕੌਰ ਪਤਨੀ ਰਘੁਵੀਰ ਸਿੰਘ ਵਾਸੀ ਪਿੰਡ ਸਿੱਧੂਪੁਰ ਹਾੜੀਆਂ ਦੱਸੀ, ਜਿਸ ’ਤੇ ਮਾਮਲਾ ਦਰਜ ਕਰ ਕੇ ਹਿਰਾਸਤ ’ਚ ਲੈ ਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਘਰੋਂ ਪੇਪਰ ਦਾ ਕਹਿ ਕੇ ਨਿਕਲੇ ਨੌਜਵਾਨ ਨਹਾਉਂਦੇ ਸਮੇਂ ਨਹਿਰ 'ਚ ਰੁੜ੍ਹੇ, ਦੋਵਾਂ ਦੀ ਹੋਈ ਦਰਦਨਾਕ ਮੌਤ
NEXT STORY