ਨਵੀਂ ਦਿੱਲੀ (ਭਾਸ਼ਾ) - ਗਣਤੰਤਰ ਦਿਵਸ ਸਮਾਰੋਹ ਦੌਰਾਨ ਸਖ਼ਤ ਸੁਰੱਖਿਆ ਦੇ ਹਿੱਸੇ ਵਜੋਂ ਦਿੱਲੀ ’ਚ ਨੀਮ ਸੁਰੱਖਿਆ ਫੋਰਸਾਂ ਦੀਆਂ 70 ਕੰਪਨੀਆਂ ਤੇ 15,000 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਕਿਹਾ ਕਿ ਨਿਗਰਾਨੀ ਲਈ ਡਰੋਨ ਦੀ ਵਰਤੋਂ ਵੀ ਕੀਤੀ ਜਾਵੇਗੀ। ਸੀ. ਸੀ. ਟੀ.ਵੀ. ਰਾਹੀਂ ਨਿਗਰਾਨੀ ਕਰਨ ਦੇ ਨਾਲ ਹੀ ਸਾਈਬਰ ਮਾਹਿਰ ਅਧਿਕਾਰੀ ਨਿਗਰਾਨੀ ਲਈ ਤਾਇਨਾਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਇਕ ਬਹੁ-ਪੱਧਰੀ ਸੁਰੱਖਿਆ ਪ੍ਰਣਾਲੀ ਸਥਾਪਤ ਕੀਤੀ ਹੈ। ਸਾਡੇ ਕੋਲ ਜਾਂਚ ਤੇ ਤਲਾਸ਼ੀ ਲੈਣ ਦੀ 6 ਪੜ੍ਹਾਵੀ ਪ੍ਰਣਾਲੀ ਹੈ। ਇਸ ਦੇ ਨਾਲ ਹੀ ਬਹੁ-ਪੱਧਰੀ ਬੈਰੀਕੇਡਿੰਗ ਹੋਵੇਗੀ। ਨਵੀਂ ਦਿੱਲੀ ’ਚ ਹਜ਼ਾਰਾਂ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਇਨ੍ਹਾਂ ’ਚ ਚਿਹਰੇ ਦੀ ਪਛਾਣ ਦੀ ਪ੍ਰਣਾਲੀ ਵਾਲੇ ਕੈਮਰੇ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਕੈਮਰੇ ਇਕ ਡਾਟਾਬੇਸ ਨਾਲ ਜੁੜੇ ਹੋਏ ਹਨ ਤਾਂ ਜੋ ਅਪਰਾਧੀਆਂ ਦੀ ਤੁਰੰਤ ਪਛਾਣ ਕੀਤੀ ਜਾ ਸਕੇ। ਦਿੱਲੀ ਪੁਲਸ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੁਲਸ ਟੀਮ ਕਈ ਸੁਰੱਖਿਆ ਏਜੰਸੀਆਂ ਨਾਲ ਅਭਿਆਸ ਕਰ ਰਹੀ ਹੈ।
ਕਰਨਾਟਕ ’ਚ ਬੰਗਲਾਦੇਸ਼ੀ ਔਰਤ ਦੀ ਜਿਨਸੀ ਸ਼ੋਸ਼ਣ ਤੋਂ ਬਾਅਦ ਹੱਤਿਆ
NEXT STORY