ਲੁਧਿਆਣਾ, (ਮੁਕੇਸ਼)- ਨੈਸ਼ਨਲ ਹਾਈਵੇ ’ਤੇ ਨਾਜਾਇਜ਼ ਤਰੀਕੇ ਨਾਲ ਪਾਰਕ ਕੀਤੇ ਛੋਟੇ ਹਾਥੀ ਟੈਂਪੂ ਆਦਿ ਟੋਅ ਕਰ ਕੇ ਲਿਜਾਣ ’ਤੇ ਪੁਲਸ ਤੇ ਵਾਹਨ ਚਾਲਕ ਆਹਮੋ-ਸਾਹਮਣੇ ਹੋਣ ਨੂੰ ਲੈ ਕੇ ਕਈ ਘੰਟੇ ਮਾਹੌਲ ਭਖਿਆ ਰਿਹਾ। ਮਾਮਲੇ ਨੇ ਉਸ ਸਮੇਂ ਤੂਲ ਫੜ ਲਿਆ ਜਦੋਂ ਵਾਹਨ ਚਾਲਕਾਂ ਦੇ ਨਾਲ ਆਈਅਾਂ ਪਰਿਵਾਰ ਦੀਆਂ ਔਰਤਾਂ ਨੇ ਪੁਲਸ ’ਤੇ ਮਹੀਨਾ ਲੈਣ ਵਰਗੇ ਗੰਭੀਰ ਦੋਸ਼ ਲਾਉਣ ਤੋਂ ਇਲਾਵਾ ਵਾਹਨਾਂ ਨੂੰ ਟੋਅ ਕਰ ਕੇ ਲਿਜਾ ਰਹੀਅਾਂ ਰਿਕਵਰੀ ਵੈਨਾਂ ਅੱਗੇ ਛੋਟਾ ਬੱਚਾ ਰੋਡ ਉਪਰ ਲੰਮਾ ਪਾਉਣ ਦੀ ਧਮਕੀ ਦਿੱਤੀ। ਕਾਰਵਾਈ ਕਰ ਰਹੇ ਐੱਸ. ਆਈ. ਅਵਤਾਰ ਸਿੰਘ ਟ੍ਰੈਫਿਕ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਉਚ ਅਫਸਰਾਂ ਨੂੰ ਦੇ ਦਿੱਤੀ ਗਈ ਹੈ। ਮੌਕੇ ’ਤੇ ਸਬ ਇੰਸਪੈਕਟਰ ਟ੍ਰੈਫਿਕ ਕੁਲਵੰਤ ਸਿੰਘ ਮੱਲ੍ਹੀ ਇੰਚਾਰਜ ਪੁਲਸ ਨਾਲ ਪਹੁੰਚ ਗਏ। ਅਵਤਾਰ ਸਿੰਘ ਨੇ ਕਿਹਾ ਕਿ ਟੀਮ ਹਾਈਵੇ ਮਾਰਗ ’ਤੇ ਸਟੈਂਡ ਬਣਾਈ ਨਾਜਾਇਜ਼ ਤਰੀਕੇ ਨਾਲ ਖੜ੍ਹੇ ਛੋਟੇ ਹਾਥੀ ਟੈਂਪੂ ਚਾਲਕਾਂ ਖਿਲਾਫ ਜਦੋਂ ਕਾਰਵਾਈ ਕਰ ਰਹੀ ਸੀ ਤਾਂ ਅਚਾਨਕ ਭਾਰੀ ਗਿਣਤੀ ’ਚ ਇਕੱਠੇ ਹੋਏ ਵਾਹਨ ਚਾਲਕਾਂ ਤੇ ਨਾਲ ਆਈਆਂ ਪਰਿਵਾਰ ਦੀਆਂ ਔਰਤਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਕਾਰਵਾਈ ’ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੇ ਭੜਕੇ ਚਾਲਕਾਂ-ਔਰਤਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ ਕੀਤੀ ਤਾਂ ਇਹ ਲੋਕ ਟੀਮ ਨਾਲ ਬਦਤਮੀਜ਼ੀ ਨਾਲ ਪੇਸ਼ ਆਏ ਤੇ ਡਿਊਟੀ ’ਚ ਰੁਕਾਵਟ ਪਾਉਣੀ ਚਾਹੀ। ਇੰਚਾਰਜ ਕੁਲਵੰਤ ਮੱਲ੍ਹੀ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਚਾਲਕਾਂ ਤੇ ਔਰਤਾਂ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਵਾਰਨਿੰਗ ਦਿੱਤੀ ਤਾਂ ਇਹ ਲੋਕ ਨਰਮ ਪੈ ਗਏ। ਰੋਟੀ-ਰੋਜ਼ੀ ਦਾ ਹਵਾਲਾ ਦੇ ਕੇ ਮੁਆਫੀ ਮੰਗਣ ਲੱਗ ਪਏ। ਮੱਲ੍ਹੀ ਨੇ ਦੋਸ਼ ਲਾਉਣ ਵਾਲੇ ਟੈਂਪੂ ਚਾਲਕਾਂ/ਔਰਤਾਂ ਤੋਂ ਮਹੀਨਾ ਲੈਣ ਵਾਲੇ ਪੁਲਸ ਮੁਲਾਜ਼ਮਾਂ ਬਾਰੇ ਜਦੋਂ ਜਾਣਕਾਰੀ ਮੰਗੀ ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਤਾਂ ਚਾਲਕ ਤੇ ਪਰਿਵਾਰ ਦੀਆਂ ਔਰਤਾਂ ਲਾਏ ਦੋਸ਼ਾਂ ਤੋਂ ਮੁਕਰ ਗਏ ਤੇ ਕਹਿਣ ਲੱਗੇ ਕਿ ਟ੍ਰੈਫਿਕ ਪੁਲਸ ਨਹੀਂ ਨਗਰ ਨਿਗਮ ਵਾਲੇ ਮਹੀਨਾ ਲੈਂਦੇ ਹਨ। ਮੱਲ੍ਹੀ ਨੇ ਕਿਹਾ ਕਿ ਸਾਰਾ ਮਾਮਲਾ ਅਫਸਰਾਂ ਦੇ ਧਿਆਨ ’ਚ ਲਿਆਂਦਾ ਹੈ। ਦੋਸ਼ ਲਾਉਣ ਵਾਲੇ ਵਾਹਨ ਚਾਲਕਾਂ ਤੇ ਪਰਿਵਾਰ ਦੀਆਂ ਔਰਤਾਂ ਨੇ ਟੀਮ ਤੋਂ ਮੁਆਫੀ ਮੰਗ ਕੇ ਜਾਨ ਛੁਡਵਾਈ। ਮੱਲ੍ਹੀ ਨੇ ਕਿਹਾ ਕਿ ਹਾਈਵੇ ’ਤੇ ਨਾਜਾਇਜ਼ ਢੰਗ ਨਾਲ ਵਾਹਨ ਪਾਰਕ ਕਰਨ ਵਾਲੇ ਚਾਲਕਾਂ ਦੇ ਚਲਾਨ ਤੇ ਕਈ ਵਾਹਨ ਟੋਅ ਕੀਤੇ ਗਏ।
ਦਾਜ ਦੇ ਲੋਭੀ ਨਸ਼ੇਡ਼ੀ ਪਤੀ ਨੇ ਆਪਣੀ ਪਤਨੀ ਨੂੰ ਕੁੱਟ-ਮਾਰ ਕਰ ਕੇ ਘਰੋਂ ਕੱਢਿਆ
NEXT STORY