ਫਿਰੋਜ਼ਪੁਰ (ਸਨੀ ਚੋਪੜਾ) : ਫਿਰੋਜ਼ਪੁਰ ਵਿੱਚ ਇਕ ਅਗਸਤ ਨੂੰ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਦੋ ਨਕਾਬਪੋਸ਼ ਮੋਟਰਸਾਈਕਲ ਬਦਮਾਸ਼ਾਂ ਨੇ ਟਰੈਵਲ ਏਜੰਟ ਨੂੰ ਗੋਲੀ ਮਾਰ ਕੇ ਉਥੋਂ ਫਰਾਰ ਹੋ ਗਏ ਤੇ ਜ਼ਖਮੀ ਟਰੈਵਲ ਏਜੰਟ ਰਾਹੁਲ ਕਕੜ ਐੱਸਐਸਪੀ ਨੂੰ ਫ਼ੋਨ ਕਰਕੇ ਇਹ ਇਤਲਾਹ ਦਿੰਦਾ ਹੈ ਕਿ ਉਸ ਨੂੰ ਦੋ ਮੋਟਰਸਾਈਕਲ ਨਕਾਬ ਬੋਸ਼ ਗੋਲੀ ਮਾਰ ਕੇ ਫਰਾਰ ਹੋ ਗਏ ਨੇ ਤਾਂ ਇਹ ਜਾਣਕਾਰੀ ਮਿਲਣ ਤੋਂ ਬਾਅਦ ਸਾਰੀ ਜ਼ਿਲ੍ਹੇ ਦੀ ਪੁਲਸ ਸਣੇ ਐੱਸਐੱਸਪੀ ਮੌਕੇ 'ਤੇ ਪਹੁੰਚ ਜਾਂਦੇ ਹਨ ਤੇ ਜਾਂਚ ਸ਼ੁਰੂ ਕਰ ਦਿੰਦੇ ਹਨ।
ਹੁਣ ਇਹ ਜਾਂਚ ਤੋਂ ਬਾਅਦ ਇਹ ਸਾਹਮਣੇ ਨਿਕਲਿਆ ਹੈ ਕਿ ਇਸ ਟਰੈਵਲ ਏਜੰਟ ਨੇ ਲੋਕਾਂ ਨਾਲ ਪੈਸੇ ਦਾ ਲੈਣ ਦੇਣ ਸੀ ਅਤੇ ਇਸ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਸ ਛਾਤਰ ਟਰੈਵਲ ਏਜੰਟ ਨੇ ਇਹ ਝੂਠੀ ਕਹਾਣੀ ਬਣਾਈ ਸੀ ਤੇ ਉਸ ਨੇ ਆਪਣੇ ਆਪ ਨੂੰ ਖੁਦ ਗੋਲੀ ਮਾਰ ਕੇ ਦੂਜੇ ਲੋਕਾਂ ਨੂੰ ਇਸ ਝੂਠੇ ਮਾਮਲੇ ਵਿੱਚ ਫਸਾਉਣਾ ਸੀ। ਹੁਣ ਇਸ ਸ਼ਾਤਰ ਟਰੈਵਲ ਏਜੰਟ ਨੂੰ ਪੁਲਸ ਭਾਲ ਰਹੀ ਹੈ। ਪੁਲਸ ਨੇ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੰਤਰੀ ਅਮਨ ਅਰੋੜਾ 15 ਅਗਸਤ ਨੂੰ ਲੁਧਿਆਣਾ 'ਚ ਲਹਿਰਾਉਣਗੇ ਤਿਰੰਗਾ, 13 ਨੂੰ ਹੋਵੇਗੀ ਫੁੱਲ ਡ੍ਰੈੱਸ ਰਿਹਰਸਲ
NEXT STORY