ਜੈਤੋ (ਪਰਾਸ਼ਰ)-ਜੈਤੋ-ਕੋਟਕਪੂਰਾ ਰੋਡ ’ਤੇ ਪੈਂਦੇ ਦਸ਼ਮੇਸ਼ ਸ਼ੈਲਰ ਦੇ ਪਿਛਲੇ ਪਾਸੇ ਜਾਂਦੇ ਖਾਲ਼ੇ ’ਚ ਇਕ ਨੌਜਵਾਨ ਦੀ ਲਾਸ਼ ਡਿੱਗੀ ਮਿਲੀ। ਜਾਣਕਾਰੀ ਅਨੁਸਾਰ ਨੌਜਵਾਨ ਵੈੱਲਫੇਅਰ ਸੋਸਾਇਟੀ ਇਕਾਈ ਜੈਤੋ ਦੇ ਐਮਰਜੈਂਸੀ ਨੰਬਰ ’ਤੇ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਉਕਤ ਥਾਂ ’ਤੇ ਨੌਜਵਾਨ ਦੀ ਲਾਸ਼ ਪਈ ਹੈ।
ਸੂਚਨਾ ਮਿਲਦੇ ਹੀ ਸੰਸਥਾ ਦੇ ਪ੍ਰਧਾਨ ਸ਼ੇਖਰ ਸ਼ਰਮਾ, ਪਾਇਲਟ ਗੁਰਜੀਤ ਸਿੰਘ ਅਤੇ ਪੁਲਸ ਟੀਮ ਦੇ ਅਫ਼ਸਰ ਕੁਲਦੀਪ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਵੱਲੋਂ ਮੌਕੇ ’ਤੇ ਆਪਣੀ ਕਾਰਵਾਈ ਸ਼ੁਰੂ ਕੀਤੀ ਅਤੇ ਲਾਸ਼ ਨੂੰ ਸੇਠ ਰਾਮਨਾਥ ਸਿਵਲ ਹਸਪਤਾਲ ਜੈਤੋ ਦੀ ਮੋਰਚਰੀ ’ਚ 72 ਘੰਟੇ ਲਈ ਪਛਾਣ ਲਈ ਰੱਖਿਆ ਗਿਆ। ਉਕਤ ਵਿਅਕਤੀ ਦੀ ਲਾਸ਼ ਬੇਹੱਦ ਖ਼ਰਾਬ ਸੀ, ਜਿਸ ਕਾਰਨ ਉਸ ਦੀ ਪਛਾਣ ਕਰਨੀ ਮੁਸ਼ਕਿਲ ਹੈ। ਪਛਾਣ ਨਾ ਹੋਣ ’ਤੇ ਲਾਸ਼ ਦਾ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਜੈਤੋ ਵੱਲੋਂ ਅੰਤਿਮ ਸਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਡੇਟਸ਼ੀਟ ਸਬੰਧੀ ਵੱਡੀ ਅਪਡੇਟ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਰ ਦੀ ਲਪੇਟ ਵਿਚ ਆ ਕੇ ਪ੍ਰਵਾਸੀ ਦੀ ਮੌਤ
NEXT STORY