ਲੁਧਿਆਣਾ, (ਰਿਸ਼ੀ)- ਥਾਣਾ ਦੁੱਗਰੀ ਦੇ ਇਲਾਕੇ ਵਿਚ 5 ਦਿਨਾਂ ਵਿਚ ਲੁੱਟ ਦੀਆਂ 2 ਵੱਡੀਆਂ ਵਾਰਦਾਤਾਂ ਹੋਈਆਂ ਹਨ ਜਿਸ ਨੇ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਦੋਨੋਂ ਮਾਮਲੇ ਅਜੇ ਤਕ ਹਾਈਟੈੱਕ ਪੁਲਸ ਹਲ ਨਹੀਂ ਕਰ ਸਕੀ ਅਤੇ ਨਾ ਹੀ ਪੁਲਸ ਦੇ ਹੱਥ ਕੋਈ ਅਹਿਮ ਸੁਰਾਗ ਲੱਗਾ ਹੈ।
ਪਹਿਲੀ ਵਾਰਦਾਤ 6 ਸਤੰਬਰ ਦੀ ਰਾਤ ਕਰਨੈਲ ਸਿੰਘ ਨਗਰ ਵਿਚ ਹੋਈ, ਜਦ ਕਿ ਦੂਸਰੀ ਵਾਰਦਾਤ 10 ਸਤੰਬਰ ਦੀ ਰਾਤ ਨਿਰਮਲ ਨਗਰ ਵਿਚ ਹੋਈ।
ਦੋਨੋਂ ਵਾਰਦਾਤਾਂ ਰਾਤ ਸਮੇਂ ਹੋੲੀਆਂ, ਕਾਫੀ ਕੁੱਝ ਇਕੋ ਜਿਹਾ
ਦੋਨੋਂ ਵਾਰਦਾਤਾਂ ’ਚ ਕਾਫੀ ਕੁਝ ਇਕੋ ਜਿਹਾ ਹੈ। ਦੋਨੋਂ ਵਾਰਦਾਤਾਂ ਰਾਤ 9 ਤੋਂ 9.15 ਵਜੇ ਵਿਚਕਾਰ ਹੋਈਆਂ। ਦੋਨਾਂ ਵਾਰਦਾਤਾਂ ਵਿਚ 3 ਲੁਟੇਰੇ ਆਏ। ਇਕ ਵਿਚ ਉਹ ਘਰ ਦੇ ਅੰਦਰ ਦਾਖਲ ਹੋਏ ਜਦ ਕਿ ਦੂਸਰੀ ਵਾਰਦਾਤ ਵਿਚ ਗੋਦਾਮ ਵਿਚ ਦਾਖਲ ਹੋਏ। ਪਹਿਲੀ ਵਾਰਦਾਤ ਵਿਚ ਵੀ ਪਹਿਲਾਂ ਘਰ ਵਿਚ ਦਾਖਲ ਹੋਣ ਵਾਲੇ ਨੇ ਚਿਹਰਾ ਨਹੀਂ ਢੱਕਿਆ ਸੀ ਅਤੇ ਦੂਸਰੀ ਵਾਰਦਾਤ ਵਿਚ ਵੀ ਗੋਦਾਮ ਵਿਚ ਪਹਿਲਾਂ ਪਹੁੰਚੇ ਲੁਟੇਰੇ ਨੇ ਚਿਹਰਾ ਨਹੀਂ ਢਕਿਆ ਸੀ। ਦੋਨਾਂ ਵਾਰਦਾਤਾਂ ਵਿਚ ਤਿੰਨਾਂ ਲੁਟੇਰਿਆਂ ਦੇ ਹੱਥਾਂ ਵਿਚ ਹਥਿਆਰ ਸਨ। ਦੋਨੋਂ ਵਾਰਦਾਤਾਂ ਵਿਚ ਲੁਟੇਰਿਆਂ ਨੂੰ ਘਰ ਵਿਚ ਨਕਦੀ ਹੋਣ ਦੀ ਜਾਣਕਾਰੀ ਸੀ। ਦੋਨਾਂ ਵਾਰਦਾਤਾਂ ਵਿਚ ਲੁਟੇਰੇ ਮੋਟਰਸਾੲੀਕਲ ’ਤੇ ਆਏ, ਇੰਨਾ ਹੀ ਨਹੀਂ ਪੁਲਸ ਨੂੰ ਦੱਸਣ ’ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ ਪੁਲਸ
ਪੁਲਸ ਵੱਲੋਂ ਦੋਨਾਂ ਮਾਮਲਿਆਂ ਵਿਚ ਇਲਾਕੇ ਵਿਚ ਲੱਗੇ ਕੈਮਰਿਅ ਾਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਇਸ ਥਿਊਰੀ ’ਤੇ ਵੀ ਕੰਮ ਕਰ ਰਹੀ ਹੈ ਕਿ ਕਿਤੇ ਇਕ ਹੀ ਗੈਂਗ ਵੱਲੋਂ ਦੋਨਾਂ ਵਾਰਦਾਤਾਂ ਨੂੰ ਅੰਜਾਮ ਤਾਂ ਨਹੀਂ ਦਿੱਤਾ ਗਿਆ, ਇਸ ਦੇ ਨਾਲ ਪੁਲਸ ਦੋਸ਼ੀਆਂ ਦਾ ਰਿਕਾਰਡ ਚੈੱਕ ਕਰ ਰਹੀ ਹੈ ਤਾਂ ਕਿ ਪੁਲਸ ਦੇ ਹੱਥ ਕੋਈ ਸੁਰਾਗ ਲੱਗ ਸਕੇ।
ਇਹ ਹਨ ਦੋਨੋਂ ਮਾਮਲੇ
ਪਹਿਲੇ ਮਾਮਲੇ ਵਿਚ ਵੀਰਵਾਰ ਰਾਤ ਨੂੰ ਕਰਨੈਲ ਸਿੰਘ ਨਗਰ ਦੀ ਗਲੀ ਨੰ. 10 ਵਿਚ ਰਾਤ ਸਮੇਂ ਠੇਕੇਦਾਰ ਲਲਨ ਸਾਹਨੀ ਦੇ ਘਰ ਲੁਟੇਰੇ ਦਾਖਲ ਹੋਏ ਅਤੇ ਗੰਨ ਪੁਆਇੰਟ ’ਤੇ 1.5 ਲੱਖ ਕੈਸ਼ ਅਤੇ ਠੇਕੇਦਾਰ ਦੀ ਪਤਨੀ ਦੇ ਪਹਿਨੇ ਹੋਏ ਸੋਨੇ ਦੇ ਗਹਿਣੇ ਅਤੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ ਸਨ। ਇਸ ਮਾਮਲੇ ਵਿਚ ਪੁਲਸ ਨੇ ਸਾਹਨੀ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਸੀ । ਦੂਸਰਾ ਮਾਮਲਾ ਨਿਰਮਲ ਨਗਰ ਵਿਚ ਸੋਮਵਾਰ ਰਾਤ ਇੰਡੀਅਨ ਟ੍ਰੇਡ ਦਾ ਹੈ, ਜਿਥੇ ਬਿਸਕੁਟ ਕੰਪਨੀ ਦੇ ਗੋਦਾਮ ਵਿਚ ਆਏ 3 ਲੁਟੇਰੇ 4.30 ਲੱਖ ਦੀ ਨਕਦੀ ਲੈ ਗਏ ਅਤੇ ਜਾਂਦੇ ਸਮੇਂ ਫਾਇਰਿੰਗ ਵੀ ਕਰ ਦਿੱਤੀ। ਇਸ ਮਾਮਲੇ ਵਿਚ ਪੁਲਸ ਕਿਸੇ ਵਰਕਰ ਦੇ ਹੱਥ ਹੋਣ ਦੀ ਵੀ ਜਾਂਚ ਕਰ ਰਹੀ ਹੈ ਅਤੇ ਮਾਲਕਾਂ ਤੋਂ ਸਾਰੇ ਵਰਕਰਾਂ ਦਾ ਰਿਕਾਰਡ ਮੰਗਿਆ ਗਿਆ।
ਪੁਲਸ ਵੱਲੋਂ ਦੋਨਾਂ ਮਾਮਲਿਆਂ ਦੀ ਜਾਂਚ ਲਈ ਟੀਮ ਬਣਾਈ ਗਈ ਹੈ, ਦੋਨੋਂ ਮਾਮਲੇ ਇਕ ਹੀ ਗੈਂਗ ਵੱਲੋਂ ਕੀਤੇ ਗਏ ਹਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਲਦਬਾਜ਼ੀ ਵਿਚ ਕੁੱਝ ਕਹਿਣਾ ਗਲਤ ਹੋਵੇਗਾ।
-ਡਾ. ਸੁਖਚੈਨ ਸਿੰਘ ਗਿੱਲ ਪੁਲਸ ਕਮਿਸ਼ਨਰ।
ਰੋਡਵੇਜ਼ ਮੁਲਾਜ਼ਮਾਂ ਨੇ ਟ੍ਰਾਂਸਪੋਰਟ ਮੰਤਰੀ ਵਿਰੁੱਧ ਕੀਤੀ ਰੋਸ ਰੈਲੀ
NEXT STORY