ਅਬੋਹਰ, (ਸੁਨੀਲ)- ਨਗਰ ਥਾਣਾ ਨੰ. 2 ਮੁਖੀ ਸੁਨੀਲ ਕੁਮਾਰ ਅਤੇ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਸਣੇ ਪੁਲਸ ਪਾਰਟੀ ਵਿਆਹਾਂ ’ਚ ਜਾ ਕੇ ਚੋਰੀ ਕਰਨ ਵਾਲੇ ਬੱਚਾ ਗਿਰੋਹ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ’ਚ ਗੁੱਡੀ ਬਾਈ ਪਤਨੀ ਜੈਕੀ ਸਿੰਘ ਅਤੇ ਉਨ੍ਹਾਂ ਦੀ ਨਾਬਾਲਗ ਪੁੱਤਰੀ ਨੂੰ ਕਾਬੂ ਕੀਤਾ ਹੈ। ਨਾਬਾਲਗਾ ਨੂੰ ਜੁਵੇਲਾਈਨ ਕੋਰਟ ਫਾਜ਼ਿਲਕਾ ’ਚ ਪੇਸ਼ ਕੀਤਾ ਗਿਆ। ਮਾਣਯੋਗ ਜੱਜ ਨੇ ਉਸ ਨੂੰ ਜਲੰਧਰ ਨਾਰੀ ਨਿਕੇਤਨ ਭੇਜਣ ਦੇ ਹੁਕਮ ਦਿੱਤੇ, ਜਦਕਿ ਉਸ ਦੀ ਮਾਂ ਗੁੱਡੀ ਬਾਈ ਨੂੰ ਅੱਜ ਮਾਣਯੋਗ ਜੱਜ ਜਸਪ੍ਰੀਤ ਸਿੰਘ ਮਿਨਹਾਸ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਮਾਣਯੋਗ ਜੱਜ ਨੇ ਪੁੱਛਗਿੱਛ ਲਈ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਇਸ ਮਾਮਲੇ ’ਚ ਅਜੇ ਗੁੱਡੀ ਦੇ ਪਤੀ ਜੈਕੀ ਸਿੰਘ ਅਤੇ ਕਾਲੂ ਵਾਸੀ ਕਡ਼ਿਆਂ ਥਾਣਾ ਬੋਰਾ ਮੱਧ ਪ੍ਰਦੇਸ਼ ਫਰਾਰ ਦੱਸੇ ਜ ਰਹੇ ਹਨ।
ਲੈਣ-ਦੇਣ ਦੇ ਮਾਮਲੇ 'ਚ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ
NEXT STORY