ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ, ਆਨੰਦ) : ਕੈਦੀ ਅਤੇ ਹਵਾਲਾਤੀ ਜੇਲ੍ਹ ਪ੍ਰਸ਼ਾਸਨ ਨੂੰ ਗੁੰਮਰਾਹ ਕਰਨ ਦੇ ਜੋ ਤਰੀਕੇ ਇਸਤੇਮਾਲ ਕਰਦੇ ਹਨ, ਉਨ੍ਹਾਂ ਨੂੰ ਦੇਖ ਕੇ ਸੱਚਮੁੱਚ ਹੈਰਾਨੀ ਹੁੰਦੀ ਹੈ। ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿਸ ’ਚ ਇਕ ਚਲਾਕ ਹਵਾਲਾਤੀ ਨੇ ਅਦਾਲਤ ਦੀ ਫੇਕ ਆਈ. ਡੀ. ਬਣਵਾ ਕੇ ਜੇਲ੍ਹ ਪ੍ਰਸ਼ਾਸਨ ਦੇ ਮੇਲ ਅਕਾਊਂਟ ’ਚ ਆਪਣੀ ਜ਼ਮਾਨਤ ਦਾ ਆਰਡਰ ਭੇਜ ਦਿੱਤਾ ਅਤੇ ਬੜੇ ਮਜ਼ੇ ਦੇ ਨਾਲ ਜ਼ਮਾਨਤ ’ਤੇ ਬਾਹਰ ਨਿਕਲ ਆਇਆ। ਜ਼ਮਾਨਤ ਦਾ ਸਮਾਂ ਪੂਰਾ ਹੋਣ ’ਤੇ ਜਦ ਹਵਾਲਾਤੀ ਵਾਪਸ ਨਹੀਂ ਮੁੜਿਆ ਤਾਂ ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ’ਚ ਪਹੁੰਚ ਕੀਤੀ ਤਾਂ ਪਤਾ ਲੱਗਾ ਕਿ ਅਦਾਲਤ ਵਲੋਂ ਅਜਿਹੀ ਕੋਈ ਮੇਲ ਭੇਜੀ ਹੀ ਨਹੀਂ ਗਈ। ਆਪਣੇ ਨਾਲ ਹੋਏ ਇਸ ਧੋਖੇ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਪੁਲਸ ਨੂੰ ਸ਼ਿਕਾਇਤ ਭੇਜ ਕੇ ਦੋਸ਼ੀ ਦੇ ਖ਼ਿਲਾਫ਼ ਪਰਚਾ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ- ਕੱਪੜੇ ਲੈਣ ਆਈ ਮਹਿਲਾ ਇੰਸਪੈਕਟਰ ਨਾਲ ਦਰਜੀ ਨੇ ਕੀਤਾ ਵੱਡਾ ਕਾਂਡ, ਸੂਟ ਬਦਲਦੀ ਦੀ ਬਣਾਈ ਵੀਡੀਓ
ਕੀ ਹੈ ਮਾਮਲਾ?
ਜੇਲ੍ਹ ਅਧਿਕਾਰੀਆਂ ਨੇ ਪੁਲਸ ਨੂੰ ਸ਼ਿਕਾਇਤ ਕੇ ਭੇਜ ਦੱਸਿਆ ਕਿ ਸੰਨੀ ਵਾਸੀ ਰਾਮਤੀਰਥ ਰੋਡ, ਅੰਮ੍ਰਿਤਸਰ ਕਿਸੇ ਮਾਮਲੇ ’ਚ 18 ਮਈ 2022 ਨੂੰ ਬਤੌਰ ਹਵਾਲਾਤੀ ਜੇਲ੍ਹ ’ਚ ਆਇਆ ਸੀ। 23 ਦਸੰਬਰ 2022 ਨੂੰ ਜੇਲ੍ਹ ਦੇ ਸਰਕਾਰੀ ਈ-ਮੇਲ ਅਕਾਊਂਟ ’ਤੇ ਹਾਈਕੋਰਟ ਦੇ ਹੁਕਮਾਂ ਦੀ ਮੇਲ ਪ੍ਰਾਪਤ ਹੋਈ ਸੀ, ਜਿਸ ’ਚ ਉਕਤ ਸੰਨੀ ਨੂੰ 11 ਦਿਨ ਦੀ ਅੰਤਰਿਮ ਜ਼ਮਾਨਤ ਦੇਣ ਦੀ ਗੱਲ ਲਿਖੀ ਗਈ ਸੀ। ਜੇਲ੍ਹ ਪ੍ਰਸ਼ਾਸਨ ਨੇ ਇਸ ਮੇਲ ਦੇ ਆਧਾਰ ’ਤੇ ਸੰਨੀ ਨੂੰ 23 ਦਸੰਬਰ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਸੀ ਪਰ 2 ਜਨਵਰੀ 2023 ਨੂੰ ਇਸਦਾ ਜ਼ਮਾਨਤ ਸਮਾਂ ਪੂਰਾ ਹੋਣ ਤੋਂ ਬਾਅਦ ਉਸ ਨੇ ਜੇਲ੍ਹ ’ਚ ਸਰੰਡਰ ਨਹੀਂ ਕੀਤਾ।
ਇਹ ਵੀ ਪੜ੍ਹੋ- ਸੁਨਾਮ ਤੋਂ ਵੱਡੀ ਖ਼ਬਰ, ਸੁੱਤੇ ਪਏ 5 ਵਿਅਕਤੀਆਂ ਲਈ ਕਾਲ ਬਣੀ 'ਅੰਗੀਠੀ', ਲਾਸ਼ਾਂ ਦੇਖ ਨਿਕਲਿਆ ਤ੍ਰਾਹ
ਇਸ ਸਬੰਧੀ 3 ਜਨਵਰੀ 2023 ਨੂੰ ਟਰਾਇਲ ਕੋਰਟ ਨੂੰ ਸੂਚਿਤ ਕੀਤਾ ਗਿਆ। ਕੋਰਟ ਵਲੋਂ ਵਾਰੰਟ ਅਫ਼ਸਰਾਂ ਮਨਜੀਤ ਸਿੰਘ, ਗੁਰਭੇਜ ਸਿੰਘ ਨੂੰ ਬੁਲਾਇਆ ਗਿਆ ਅਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕੋਰਟ ਨੇ ਅਜਿਹੀ ਕੋਈ ਮੇਲ ਪਾਈ ਹੀ ਨਹੀਂ ਸੀ ਅਤੇ ਸੰਨੀ ਨੇ ਆਪਣੇ ਅਣਪਛਾਤੇ ਸਾਥੀਆਂ ਦੀ ਮਦਦ ਨਾਲ ਕੋਰਟ ਦੀ ਫਰਜ਼ੀ ਆਈ. ਡੀ. ferozepurcourts0prontonmail.com ਬਣਾ ਕੇ ਜੇਲ੍ਹ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਹੈ। ਥਾਣਾ ਸਿਟੀ ਦੇ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਜੇਲ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਉਕਤ ਹਵਾਲਾਤੀ ਸੰਨੀ ਅਤੇ ਮੇਲ ਪਾਉਣ ਵਾਲੇ ਉਸਦੇ ਅਣਪਛਾਤੇ ਸਾਥੀਆਂ ਦੇ ਖਿਲਾਫ ਧੋਖਾਦੇਹੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਰਾਹੁਲ ਦੀ 'ਭਾਰਤ ਜੋੜੋ ਯਾਤਰਾ' ਦੌਰਾਨ ‘ਘਰ ਵਾਪਸੀ’ ਕਰ ਸਕਦੇ ਹਨ 2 ਭਾਜਪਾਈ
NEXT STORY