ਪਟਨਾ (ਇੰਟ.) – ਬਿਹਾਰ ਦੇ ਵਿਧਾਨ ਸਭਾ ਚੋਣ ਦੰਗਲ ’ਚ ਇਸ ਵਾਰ ‘ਜਨਰੇਸ਼ਨ ਜ਼ੈੱਡ’ ਅਰਥਾਤ ਜ਼ੇਨ-ਜ਼ੈੱਡ ’ਤੇ ਵੀ ਸਿਆਸੀ ਮਾਹਿਰਾਂ ਦੀ ਪੈਨੀ ਨਜ਼ਰ ਹੈ। ਇਕ ਪਾਸੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਨੇ ਹਰ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਨੌਕਰੀਆਂ ਦੀ ਕਮੀ, ਵੱਡੇ ਪੈਮਾਨੇ ’ਤੇ ਹਿਜਰਤ ਅਤੇ ਸਿਹਤ ਸਹੂਲਤਾਂ ਦੀ ਬਦਹਾਲੀ ਵਰਗੇ ਮੁੱਦੇ ਜੇਨ-ਜ਼ੈੱਡ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਪੜ੍ਹੋ ਇਹ ਵੀ : ਚੋਣਾਂ ਤੋਂ ਪਹਿਲਾਂ ਵੱਡੀ ਵਾਰਦਾਤ: ਘਰ ਦੇ ਬਾਹਰ ਭਾਜਪਾ ਆਗੂ ਨੂੰ ਮਾਰੀਆਂ ਠਾਹ-ਠਾਹ ਗੋਲੀਆਂ
ਇਸ ਵਾਰ ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਕਾਫੀ ਵੱਖਰੇ ਤਰੀਕੇ ਨਾਲ ਲੜੀਆਂ ਜਾ ਰਹੀਆਂ ਹਨ, ਕਿਉਂਕਿ ਸੂਬੇ ਦੀ 58 ਫੀਸਦੀ ਆਬਾਦੀ ਦੀ ਉਮਰ 25 ਸਾਲ ਤੋਂ ਘੱਟ ਹੈ। ਇਸ ਵਾਰ ਸੂਬੇ ਵਿਚ 25 ਫੀਸਦੀ ਦੇ ਲੱਗਭਗ ਵੋਟਰ ਜੇਨ-ਜ਼ੈੱਡ ਹਨ, ਜਿਨ੍ਹਾਂ ਵਿਚ 14.7 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਬਿਹਾਰ ’ਚ ਦੇਸ਼ ਦੇ ਨੌਜਵਾਨਾਂ ਦਾ ਅਨੁਪਾਤ ਸਭ ਤੋਂ ਵੱਧ ਹੈ। ਇਸ ਲਈ ਚੋਣਾਂ ਵਿਚ ਸਾਰੀਆਂ ਪਾਰਟੀਆਂ ਦੀ ਨਜ਼ਰ ਜੇਨ-ਜ਼ੈੱਡ ਦੇ ਵੋਟਰਾਂ ’ਤੇ ਹੈ, ਜਿਨ੍ਹਾਂ ਨੂੰ ਆਪਣੇ ਨਾਲ ਜੋੜਨ ਲਈ ਹਰ ਤਰ੍ਹਾਂ ਦੇ ਵਾਅਦੇ ਕੀਤੇ ਗਏ ਹਨ। ਜਨ ਸੁਰਾਜ ਦੇ ਪ੍ਰਸ਼ਾਂਤ ਕਿਸ਼ੋਰ ਤੋਂ ਲੈ ਕੇ ਮਹਾਗੱਠਜੋੜ ਦੇ ਤੇਜਸਵੀ ਯਾਦਵ ਤੇ ਚਿਰਾਗ ਪਾਸਵਾਨ ਸਮੇਤ ਐੱਨ. ਡੀ. ਏ. ਦੇ ਨੇਤਾ ਨੌਜਵਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਪੜ੍ਹੋ ਇਹ ਵੀ : ਓ ਤੇਰੀ! ਔਰਤ ਨੇ ਅੰਡਰਗਾਰਮੈਂਟਸ 'ਚ ਲੁਕਾ ਕੇ ਲਿਆਂਦਾ 1 ਕਰੋੜ ਦਾ ਸੋਨਾ, ਏਅਰਪੋਰਟ 'ਤੇ ਇੰਝ ਹੋਈ ਗ੍ਰਿਫ਼ਤਾਰ
ਨੌਜਵਾਨਾਂ ਨਾਲ ਕੀਤੇ ਜਾ ਰਹੇ ਹਨ ਕਿਹੜੇ ਵਾਅਦੇ
ਤੇਜਸਵੀ ਯਾਦਵ ਨੌਜਵਾਨਾਂ ਲਈ ਸਿੱਖਿਆ ਤੋਂ ਲੈ ਕੇ ਹਰ ਤਰ੍ਹਾਂ ਦੇ ਵਾਅਦੇ ਕਰ ਰਹੇ ਹਨ। ਉਨ੍ਹਾਂ ਲਈ ਮੈਡੀਕਲ ਕਾਲਜ ਅਤੇ ਹਰ ਜ਼ਿਲੇ ਵਿਚ ਇਕ ਇੰਜੀਨੀਅਰਿੰਗ, ਪੈਰਾਮੈਡੀਕਲ ਤੇ ਪਾਲੀਟੈਕਨਿਕ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਉਹ ਹਿਜਰਤ ਤੇ ਰੋਜ਼ਗਾਰ ਦਾ ਮੁੱਦਾ ਸੈੱਟ ਕਰਨ ’ਚ ਜੁਟੇ ਹਨ, ਜਿਸ ਸਬੰਧੀ ਕਾਂਗਰਸ ਨੇ ਬਿਹਾਰ ’ਚ ਬਾਕਾਇਦਾ ਯਾਤਰਾ ਕੱਢੀ ਸੀ।
ਚੋਣ ਰਣਨੀਤੀਕਾਰ ਤੋਂ ਸਿਆਸੀ ਪਿੱਚ ’ਤੇ ਉਤਰੇ ਪ੍ਰਸ਼ਾਂਤ ਕਿਸ਼ੋਰ ਬਿਹਾਰ ਦੀ ਸਿਆਸਤ ਨੂੰ ਨਵੀਂ ਦਿਸ਼ਾ ਦੇਣ ’ਚ ਜੁਟੇ ਹਨ। ਉਹ ਆਪਣੀ ਜਨ ਸੁਰਾਜ ਪਾਟੀ ਨੂੰ ਐੱਨ. ਡੀ. ਏ. ਤੇ ਮਹਾਗੱਠਜੋੜ ਦੇ ਬਦਲ ਵਜੋਂ ਪੇਸ਼ ਕਰ ਰਹੇ ਹਨ, ਜਿਸ ਦੇ ਲਈ ਉਹ ਬਿਹਾਰ ’ਚ ਭ੍ਰਿਸ਼ਟਾਚਾਰ, ਲੱਚਰ ਵਿਵਸਥਾ, ਕਾਲਜ ਸੈਸ਼ਨ ਵਿਚ ਦੇਰੀ ਅਤੇ ਨੌਕਰੀਆਂ ਦੀ ਕਮੀ ਵਰਗੇ ਮੁੱਦਿਆਂ ’ਤੇ ਨਿਤੀਸ਼ ਸਰਕਾਰ ਨੂੰ ਘੇਰਨ ਵਿਚ ਜੁਟੇ ਹੋਏ ਹਨ। ਬਿਹਾਰ ’ਚ ਬੇਰੋਜ਼ਗਾਰੀ ਘੱਟ ਕਰਨ ਦੇ ਮਨੋਰਥ ਨਾਲ ਪਿਛਲੇ ਕੁਝ ਸਾਲਾਂ ’ਚ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਵਾਰ ਬਿਹਾਰ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਗ੍ਰੈਜੂਏਟਾਂ ਤੇ 12ਵੀਂ ਪਾਸ ਕਰਨ ਤੋਂ ਬਾਅਦ ਵੀ ਬੇਰੋਜ਼ਗਾਰ ਲੋਕਾਂ ਨੂੰ 2 ਸਾਲ ਤਕ 1,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ।
ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ
ਕੀ ਕਹਿੰਦੇ ਹਨ ਐੱਨ. ਡੀ. ਏ. ਤੇ ਮਹਾਗੱਠਜੋੜ ਦੇ ਨੇਤਾ
ਭਾਜਪਾ ਦਾ ਦਾਅਵਾ ਹੈ ਕਿ ਨੌਜਵਾਨ ਚੋਣਾਂ ’ਚ ਐੱਨ. ਡੀ. ਏ. ਦਾ ਹੀ ਸਮਰਥਨ ਕਰਨਗੇ ਕਿਉਂਕਿ ਉਹ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ। ਸੂਬਾ ਭਾਜਪਾ ਦੇ ਬੁਲਾਰੇ ਮਨੋਜ ਸ਼ਰਮਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਲਗਾਤਾਰ ਨੌਜਵਾਨ ਬ੍ਰਿਗੇਡ ਨਾਲ ਗੱਲਬਾਤ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਜੇਨ-ਜ਼ੈੱਡ ਦੀ ਭੂਮਿਕਾ ਬਹੁਤ ਅਹਿਮ ਹੈ। ਹਰ ਵਿਧਾਨ ਸਭਾ ਸੀਟ ’ਤੇ ਜੇਨ-ਜ਼ੈੱਡ ਕੁਲ ਵੋਟਾਂ ਦਾ ਲੱਗਭਗ 15 ਫੀਸਦੀ ਹਿੱਸਾ ਹੈ। ਰਾਸ਼ਟਰੀ ਜਨਤਾ ਦਲ (ਰਾਜਦ) ਨੂੰ ਵੀ ਨੌਜਵਾਨ ਵੋਟਰਾਂ ਦਾ ਸਮਰਥਨ ਮਿਲਣ ਦੀ ਉਮੀਦ ਹੈ।
ਰਾਜਦ ਦੇ ਬੁਲਾਰੇ ਚਿਤਰੰਜਨ ਗਗਨ ਕਹਿੰਦੇ ਹਨ ਕਿ ਨੌਜਵਾਨ ਵੋਟਰ ਸਰਕਾਰ ਵੱਲੋਂ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕੀਤੀਆਂ ਗਈਆਂ ਪਹਿਲਾਂ ਦੀ ਕਮੀ ਤੋਂ ਨਾਰਾਜ਼ ਹਨ ਅਤੇ ਇਹ ਉਨ੍ਹਾਂ ਨੂੰ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਵੋਟ ਪਾਉਣ ਵਾਸਤੇ ਮਜਬੂਰ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਗੁਆਂਢੀ ਦੇਸ਼ ’ਚ ਹੋਏ ਵਿਰੋਧ ਵਿਖਾਵੇ ਪ੍ਰਭਾਵਿਤ ਕਰਨ ਵਾਲੇ ਸਾਬਤ ਹੋਣਗੇ।
ਪੜ੍ਹੋ ਇਹ ਵੀ : ਠੰਡ ਨੂੰ ਲੈ ਕੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ
ਜੇਨ-ਜ਼ੈੱਡ ’ਤੇ ਕੀ ਕਹਿੰਦੇ ਹਨ ਸਿਆਸੀ ਮਾਹਿਰ
ਸਿਆਸੀ ਮਾਹਿਰ ਡੀ. ਐੱਮ. ਦਿਵਾਕਰ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਨ-ਜ਼ੈੱਡ ਆਪਣੇ ਕਰੀਅਰ ਨੂੰ ਲੈ ਕੇ ਨਿਰਾਸ਼ ਹੈ ਅਤੇ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ, ਹਿਜਰਤ ਅਤੇ ਸੂਬੇ ਦੀ ਮੌਜੂਦਾ ਵਿੱਦਿਅਕ ਸਥਿਤੀ ਸਿੱਧੇ ਤੌਰ ’ਤੇ ਨੌਜਵਾਨ ਪੀੜ੍ਹੀ ਨਾਲ ਜੁੜੀ ਹੋਈ ਹੈ, ਜਿਸ ਦਾ ਅਸਰ ਸੂਬੇ ਦੀਆਂ ਚੋਣਾਂ ’ਤੇ ਪੈ ਸਕਦਾ ਹੈ। ਸਮਾਜ ਸ਼ਾਸਤਰੀ ਬੀ. ਐੱਨ. ਪ੍ਰਸਾਦ ਨੂੰ ਅਜਿਹਾ ਨਹੀਂ ਲੱਗਦਾ ਕਿ ਇਹ ਗੁੱਸਾ ਕੁਝ ਗੁਆਂਢੀ ਦੇਸ਼ਾਂ ਵਿਚ ਵੇਖੇ ਗਏ ‘ਬਗਾਵਤ ਵਰਗੇ ਹਾਲਾਤ’ ਬਦਲ ਦੇਵੇਗਾ। ਉਨ੍ਹਾਂ ਵਿਚ ਨਿਰਾਸ਼ਾ ਜ਼ਰੂਰ ਹੈ, ਜਿਸ ਦਾ ਅਸਰ ਪੋਲਿੰਗ ’ਤੇ ਪਵੇਗਾ। ਸਵਾਲ ਸਿਰਫ ਇੰਨਾ ਹੈ ਕਿ ਇਸ ਦਾ ਅਸਰ ਕਿੰਨਾ ਪਵੇਗਾ।
ਪੜ੍ਹੋ ਇਹ ਵੀ : ਨਹੀਂ ਮਿਲੇਗੀ ਦਾਰੂ! ਹੁਣ ਸ਼ਰਾਬ ਖਰੀਦਣ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ
ਪਾਸਪੋਰਟ ’ਚ ਉਪਨਾਮ ਨਾ ਹੋਣ ’ਤੇ ਸਾਬਕਾ ਵਿਧਾਇਕ ਨੂੰ ਨਹੀਂ ਚੜ੍ਹਨ ਦਿੱਤਾ ਜਹਾਜ਼, Airlines ਨੂੰ ਜੁਰਮਾਨਾ
NEXT STORY