ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਵੀਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ 1309 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 18 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 193345 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 5996 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 30388 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 1309 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 5294288 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 152, ਜਲੰਧਰ 191, ਪਟਿਆਲਾ 110, ਐਸ. ਏ. ਐਸ. ਨਗਰ 149, ਅੰਮ੍ਰਿਤਸਰ 97, ਗੁਰਦਾਸਪੁਰ 63, ਬਠਿੰਡਾ 23, ਹੁਸ਼ਿਆਰਪੁਰ 29, ਫਿਰੋਜ਼ਪੁਰ 6, ਪਠਾਨਕੋਟ 5, ਸੰਗਰੂਰ 26, ਕਪੂਰਥਲਾ 180, ਫਰੀਦਕੋਟ 21, ਸ੍ਰੀ ਮੁਕਤਸਰ ਸਾਹਿਬ 14, ਫਾਜ਼ਿਲਕਾ 4, ਮੋਗਾ 17, ਰੋਪੜ 4, ਫਤਿਹਗੜ੍ਹ ਸਾਹਿਬ 52, ਬਰਨਾਲਾ 4, ਤਰਨਤਾਰਨ 14, ਐਸ. ਬੀ. ਐਸ. ਨਗਰ 141 ਅਤੇ ਮਾਨਸਾ ਤੋਂ 7 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉੱਥੇ ਹੀ ਸੂਬੇ 'ਚ ਅੱਜ 18 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 2, ਹੁਸ਼ਿਆਰਪੁਰ 8, ਜਲੰਧਰ 5, ਲੁਧਿਆਣਾ 2 ਅਤੇ ਪਟਿਆਲਾ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਕਿਸੇ ਵੀ ਪਾਰਟੀ ਨੂੰ ਵੋਟ ਦਿਓ ਪਰ ਭਾਜਪਾ ਨੂੰ ਸਜ਼ਾ ਦਿਓ : ਬਲਬੀਰ ਸਿੰਘ ਰਾਜੇਵਾਲ (ਵੀਡੀਓ)
NEXT STORY