ਜੈਤੋ (ਪਰਾਸ਼ਰ) - ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵੱਲੋਂ 30 ਅਗਸਤ, 2026 ਨੂੰ ਰਾਧਾ ਸੁਆਮੀ ਸਤਿਸੰਗ ਦਿਵਸ ਦੇ ਅਵਸਰ ’ਤੇ ਬਿਆਸ ਤੋਂ ਫ਼ਿਰੋਜ਼ਪੁਰ ਕੈਂਟ ਲਈ ਇਕ ਵਿਸ਼ੇਸ਼ ਅਣਰੱਖਿਅਤ ਇਕਤਰਫ਼ਾ ਟਰੇਨ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਬਿਆਸ ਤੋਂ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਲਈ ਹੇਠ ਲਿਖੇ ਅਨੁਸਾਰ ਸੰਚਾਲਿਤ ਕੀਤਾ ਜਾਵੇਗਾ, ਜਿਸ ਦਾ ਵੇਰਵਾ ਇਸ ਪ੍ਰਕਾਰ ਹੈ।
ਇਹ ਵਿਸ਼ੇਸ਼ ਅਣਰੱਖਿਅਤ (ਇਕਤਰਫ਼ਾ) ਟਰੇਨ ਸੰਖਿਆ 04612 ਬਿਆਸ ਤੋਂ ਦੁਪਹਿਰ 12:40 ਵਜੇ ਰਵਾਨਾ ਹੋ ਕੇ ਸ਼ਾਮ 17:25 ਵਜੇ ਫ਼ਿਰੋਜ਼ਪੁਰ ਛਾਉਣੀ ਪਹੁੰਚੇਗੀ। ਮਾਰਗ ਵਿਚ ਇਹ ਸਪੈਸ਼ਲ ਟਰੇਨ ਢਿਲਵਾਂ, ਹਮੀਰਾ, ਕਰਤਾਰਪੁਰ, ਸੁਰਾਨੁੱਸੀ, ਜਲੰਧਰ ਸਿਟੀ, ਜਲੰਧਰ ਕੈਂਟ, ਫਗਵਾੜਾ, ਫਿਲੌਰ, ਲੁਧਿਆਣਾ, ਜਗਰਾਓਂ, ਮੋਗਾ, ਤਲਵੰਡੀ ਭਾਈ ਰੇਲਵੇ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ’ਚ ਠਹਿਰੇਗੀ।
ਦਿੱਲੀ ਦੇ 3 ਸੰਸਦ ਮੈਂਬਰਾਂ ਵੱਲੋਂ ਸੱਜਣ ਕੁਮਾਰ ਦੇ ਘਰ ਜਾਣਾ ਮੰਦਭਾਗਾ; ਪੰਜਾਬ ਭਾਜਪਾ ਪ੍ਰਧਾਨ ਨੇ ਕੀਤੀ ਨਿਖੇਧੀ
NEXT STORY