ਲੁਧਿਆਣਾ (ਸਹਿਗਲ): ਪੰਜਾਬ ਵਿਚ ਪਿਛਲੇ 24 ਘੰਟਿਆਂ ’ਚ 26 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਜਦਕਿ 7492 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਭ ਤੋਂ ਵਧ ਪ੍ਰਭਾਵਿਤ ਜ਼ਿਲ੍ਹਾ ਲੁਧਿਆਣਾ ਰਿਹਾ ਜਿੱਥੇ ਰਿਕਾਰਡ 1808 ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿਚੋਂ 7 ਮਰੀਜ਼ਾਂ ਦੀ ਮੌਤ ਹੋ ਗਈ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੀ ਹਾਲਤ ਬਦਤਰ ਹੋ ਕੇ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ : ਮਾਨਸਾ ਹਲਕੇ ਦੀ ਟਿਕਟ ਦੇ ਰੌਲੇ ਦੌਰਾਨ ਨਵਜੋਤ ਸਿੱਧੂ ਨੂੰ ਮਿਲੇ ਸਿੱਧੂ ਮੂਸੇਵਾਲਾ
ਪਾਜ਼ੇਟਿਵ ਮਰੀਜ਼ਾਂ ਵਿਚ ਹੁਣ ਬੱਚਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਸੂਬੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 649647 ਹੋ ਗਈ ਹੈ, ਇਨ੍ਹਾਂ ਵਿਚੋਂ 16733 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਰਗਰਮ ਮਰੀਜ਼ਾਂ ਦੀ ਗਿਣਤੀ ਵਧ ਕੇ 34303 ਹੋ ਗਈ ਹੈ। ਸੂਬੇ ਦੀ ਪਾਜ਼ੇਟਿਵਿਟੀ ਦਰ 21.19 ਫ਼ੀਸਦੀ ਹੋ ਗਈ ਹੈ। ਮ੍ਰਿਤਕ ਮਰੀਜ਼ਾਂ ਵਿਚ ਲੁਧਿਆਣਾ ਵਿਚ 7, ਜਲੰਧਰ ਵਿਚ 4, ਗੁਰਦਾਸਪੁਰ ਵਿਚ 3, ਹੁਸ਼ਿਆਰਪੁਰ ਵਿਚ 2, ਪਟਿਆਲਾ ਵਿਚ 2, ਪਠਾਨਕੋਟ ਵਿਚ 2 ਅਤੇ ਇਕ-ਇਕ ਮਰੀਜ਼ ਅੰਮ੍ਰਿਤਸਰ, ਬਰਨਾਲਾ, ਮੋਗਾ, ਸੰਗਰੂਰ, ਤਰਨਤਾਰਨ ਅਤੇ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ। ਜਿਨ੍ਹਾਂ ਜ਼ਿਲ੍ਹਿਆਂ ਤੋਂ ਸਭ ਤੋਂ ਵੱਧ ਮਰੀਜ਼ ਸਾਹਮਣੇ ਆਏ, ਉਨ੍ਹਾਂ ਵਿਚ ਲੁਧਿਆਣਾ 1808, ਐੱਸ. ਏ. ਐੱਸ. ਨਗਰ ਵਿਚ 1218, ਜਲੰਧਰ ਵਿਚ 695, ਪਟਿਆਲਾ ਵਿਚ 632, ਬਠਿੰਡਾ ਵਿਚ 462, ਰੋਪੜ ਵਿਚ 248 ਅਤੇ ਐੱਸ. ਬੀ. ਐੱਸ. ਨਗਰ ਵਿਚ 119 ਮਰੀਜ਼ ਸ਼ਾਮਲ ਹਨ। ਸੂਬੇ ਵਿਚ 485 ਮਰੀਜ਼ਾਂ ਨੂੰ ਅੱਜ ਆਕਸੀਜਨ ਸਪੋਰਟ ’ਤੇ ਰੱਖਣਾ ਪਿਆ ਜਦਕਿ 42 ਨੂੰ ਵੈਂਟੀਲੇਟਰ ਲਾਇਆ ਗਿਆ ਹੈ। ਇਸ ਤੋਂ ਇਲਾਵਾ 130 ਮਰੀਜ਼ਾਂ ਨੂੰ ਆਈ. ਸੀ. ਯੂ. ਵਿਚ ਸ਼ਿਫਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ ਗੈਂਗਵਾਰ ’ਚ ਵੱਡਾ ਖ਼ੁਲਾਸਾ, ਕੈਨੇਡਾ ’ਚ ਰਚੀ ਗਈ ਸੀ ਸਾਜ਼ਿਸ਼, ਗੈਂਗਸਟਰ ਸੁੱਖਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ
ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਮਰੀਜ਼ਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ। ਸੂਬੇ ਦੇ ਇਕ ਹੋਰ ਮੈਡੀਕਲ ਮਾਹਿਰ ਨੇ ਕਿਹਾ ਕਿ ਸਰਕਾਰ ਭਾਵੇਂ ਲਾਕਡਾਊਨ ਲਗਾਏ ਜਾਂ ਨਾ ਲਗਾਏ ਲੋਕ ਆਪਣੇ ਪੱਧਰ ’ਤੇ ਲਾਕਡਾਊਨ ਲਗਾ ਲਵੇ ਅਤੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਨ। ਉਧਰ ਪੰਜਾਬ ਸਰਕਾਰ ਵੱਲੋਂ 15 ਤਾਰੀਖ਼ ਤੱਕ ਰਾਤ ਦਾ ਕਰਫ਼ਿਊ ਲਗਾਇਆ ਗਿਆ ਸੀ ਜਿਸ ਨੂੰ ਲੈ ਕੇ ਅੱਜ ਰੀਵਿਊ ਮੀਟਿੰਗ ਕੀਤੀ ਜਾਵੇਗੀ ਅਤੇ ਪਾਬੰਦੀਆਂ ਵਧਣ ਦੇ ਆਸਾਰ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੇਲਾ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਸ਼ਰਧਾਲੂ ਮਨੋਰੰਜਨ ਮੇਲੇ ਤੋਂ ਰਹੇ ਵਾਂਝੇ, ਮੀਂਹ ਨੇ ਫੇਰਿਆ ਪਾਣੀ
NEXT STORY