ਚੰਡੀਗੜ੍ਹ (ਅਸ਼ਵਨੀ) : ਵਿਧਾਨ ਸਭਾ ਹਲਕਾ ਮਾਨਸਾ ਦੇ ਟਿਕਟ ਨੂੰ ਲੈ ਕੇ ਕਾਂਗਰਸ ਵਿਚ ਛਿੜੇ ਘਮਸਾਨ ਦਰਮਿਆਨ ਪੰਜਾਬੀ ਗਾਇਕ ਅਤੇ ਹਾਲ ਹੀ ’ਚ ਕਾਂਗਰਸ ਦਾ ਪੱਲਾ ਫੜ੍ਹਨ ਵਾਲੇ ਸਿੱਧੂ ਮੂਸੇਵਾਲਾ ਨੇ ਸ਼ੁੱਕਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੂਸੇਵਾਲਾ ਨੇ ਮਾਨਸਾ ਤੋਂ ਟਿਕਟ ਦੀ ਦਾਅਵੇਦਾਰੀ ’ਤੇ ਗੱਲਬਾਤ ਕੀਤੀ। ਉਧਰ ਮਾਨਸਾ ਤੋਂ ਮੌਜੂਦਾ ਵਿਧਾਇਕ ਨਿਰਮਲ ਸਿੰਘ ਮਾਨਸ਼ਾਹੀਆ ਨੇ ਵੀ ਮਾਨਸਾ ਤੋਂ ਉਮੀਦਵਾਰੀ ਨੂੰ ਲੈ ਕੇ ਦਾਅਵਾ ਕੀਤਾ ਹੈ। ਮਾਨਸ਼ਾਹੀਆ ਨੇ ਸਿੱਧੂ ਮੂਸੇਵਾਲਾ ਖ਼ਿਲਾਫ਼ ਇਕ ਚਿੱਠੀ ਹਾਈਕਮਾਨ ਨੂੰ ਲਿਖੀ ਹੈ, ਜਿਸ ਤੋਂ ਮੂਸੇਵਾਲਾ ਕਾਫ਼ੀ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ : ਟਵਿੱਟਰ ’ਤੇ ਕੈਪਟਨ ਦੀ ਸਰਦਾਰੀ ਨਵਜੋਤ ਸਿੱਧੂ ਪਿੱਛੜੇ, ਫੇਸਬੁੱਕ ’ਤੇ ਸੁਖਬੀਰ ਬਾਦਲ ਦੀ ਬੱਲੇ-ਬੱਲੇ
ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਨਾਲ ਇਹ ਮੁਲਾਕਾਤ ਇਸ ਸਿਲਸਿਲੇ ’ਚ ਹੋਈ ਹੈ ਤਾਂ ਕਿ ਮਾਨਸਾ ਤੋਂ ਸਿੱਧੂ ਮੂਸੇਵਾਲਾ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਸਕਣ। ਉੱਧਰ, ਆਮ ਆਦਮੀ ਪਾਰਟੀ ਤੋਂ ਜਿੱਤ ਹਾਸਿਲ ਕਰਨ ਤੋਂ ਬਾਅਦ ਕਾਂਗਰਸ ’ਚ ਸ਼ਾਮਲ ਹੋਏ ਨਿਰਮਲ ਸਿੰਘ ਮਾਨਸ਼ਾਹੀਆ ਨੇ ਹਾਈਕਮਾਨ ਨੂੰ ਭੇਜੀ ਚਿੱਠੀ ’ਚ ਸਪੱਸ਼ਟ ਕੀਤਾ ਹੈ ਕਿ ਜੇਕਰ ਮਾਨਸਾ ਤੋਂ ਪੰਜਾਬੀ ਗਾਇਕ ਨੂੰ ਟਿਕਟ ਦਿੱਤੀ ਗਈ ਤਾਂ ਉਨ੍ਹਾਂ ਨੂੰ ਮਜ਼ਬੂਰਨ ਬਦਲ ਲੱਭਣੇ ਪੈਣਗੇ। ਮਾਨਸ਼ਾਹੀਆ ਨੇ ਜਨਤਕ ਤੌਰ ’ਤੇ ਵੀ ਕਿਹਾ ਹੈ ਕਿ ਉਨ੍ਹਾਂ ਨੇ ਤਾਂ ਜੇਤੂ ਸੀਟ ਕਾਂਗਰਸ ਦੀ ਝੋਲੀ ’ਚ ਪਾ ਦਿੱਤੀ ਹੈ। ਅਜਿਹੇ ’ਚ ਹੁਣ ਕਾਂਗਰਸ ਪਾਰਟੀ ਨੂੰ ਉਨ੍ਹਾਂ ਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਬਠਿੰਡਾ ਗੈਂਗਵਾਰ ’ਚ ਵੱਡਾ ਖ਼ੁਲਾਸਾ, ਕੈਨੇਡਾ ’ਚ ਰਚੀ ਗਈ ਸੀ ਸਾਜ਼ਿਸ਼, ਗੈਂਗਸਟਰ ਸੁੱਖਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ
ਇਸ ਤੋਂ ਪਹਿਲਾਂ ਮਾਨਸਾ ਤੋਂ ਨੌਜਵਾਨ ਕਾਂਗਰਸ ਨੇਤਾ ਚੁਸ਼ਪਿੰਦਰ ਚਹਿਲ ਵੀ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਆਵਾਜ਼ ਬੁਲੰਦ ਕਰ ਚੁੱਕੇ ਹਨ। ਉਨ੍ਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਮਾਨਸਾ ਤੋਂ ਉਮੀਦਵਾਰੀ ਦਾ ਦਾਅਵਾ ਠੋਕਣ ਵਾਲੇ ਸਾਰੇ ਦਾਅਵੇਦਾਰਾਂ ਦਾ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ। ਬੇਸ਼ੱਕ ਸਿੱਧੂ ਮੂਸੇਵਾਲਾ ਨੇ ਡੋਪ ਟੈਸਟ ਦੇ ਚੈਲੇਂਜ ’ਤੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਹੈ ਪਰ ਇਹ ਜ਼ਰੂਰ ਕਿਹਾ ਹੈ ਕਿ ਕਮੀਆਂ ਸਾਰਿਆਂ ’ਚ ਹੁੰਦੀਆਂ ਹਨ। ਕੋਈ ਦੁੱਧ ਦਾ ਧੋਤਾ ਹੋਇਆ ਨਹੀਂ ਹੁੰਦਾ। ਦੋਸ਼ ਲਗਾਉਣ ਵਾਲੇ ਦੋਸ਼ ਲਗਾਉਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ : ਪਿੰਡ ਕੋਟ ਧਰਮਚੰਦ ਕਲਾਂ ਦਾ ਗੁਰਜੀਤ ਸਿੰਘ 3 ਅੱਤਵਾਦੀਆਂ ਨੂੰ ਢੇਰ ਕਰਕੇ ਹੋਇਆ ਸ਼ਹੀਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੇਂਦਰੀ ਜੇਲ੍ਹ ਬਠਿੰਡਾ ’ਚ ਫੋਨ 'ਤੇ ਗੱਲ ਨਾ ਕਰਵਾਉਣ ਤੋਂ ਭੜਕੇ ਗੈਂਗਸਟਰ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ
NEXT STORY