ਬਰੇਟਾ (ਬਾਂਸਲ) : ਪੰਜਾਬ ਪੁਲਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਸਬੰਧੀ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਬਰੇਟਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਦੇ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤਾ ਕਮਲਦੀਪ ਕੌਰ ਵਾਸੀ ਬਰੇਟਾ ਨੇ ਪੁਲਸ ਨੂੰ ਦੱਸਿਆ ਕਿ ਦੀਪ ਸਿੰਘ ਵਾਸੀ ਪਿੰਡ ਗੋਬਿੰਦਪੁਰਾ ਨਾਮੀ ਵਿਅਕਤੀ ਨੇ ਕਿਹਾ ਕਿ ਉਹ, ਉਸ ਨੂੰ ਪੰਜਾਬ ਪੁਲਸ ’ਚ ਭਰਤੀ ਕਰਵਾ ਦੇਵੇਗਾ, ਜਿਸ ’ਤੇ ਉਸ ਦੇ 7 ਲੱਖ ਰੁਪਏ ਖ਼ਰਚ ਹੋਣਗੇ।
ਪੀੜਤਾ ਨੇ ਦੱਸਿਆ ਕਿ ਮੈਂ ਬੜੀ ਮੁਸ਼ਕਿਲ ਨਾਲ 7 ਲੱਖ ਰੁਪਏ ਇਕੱਠੇ ਕਰਕੇ ਉਕਤ ਦੀਪ ਸਿੰਘ ਨੂੰ ਦੇ ਦਿੱਤੇ ਪਰ ਇਸ ਉਪਰੰਤ ਨਾ ਤਾਂ ਉਸ ਨੇ ਮੈਨੂੰ ਪੁਲਸ ’ਚ ਭਰਤੀ ਕਰਵਾਇਆ ਅਤੇ ਨਾ ਹੀ ਮੇਰੇ ਉਕਤ ਰਾਸ਼ੀ ਵਾਪਿਸ ਕੀਤੀ। ਇਸ ਸਬੰਧੀ ਪੀੜਤਾ ਕਮਲਦੀਪ ਕੌਰ ਨੇ ਜ਼ਿਲ੍ਹਾ ਪੁਲਸ ਮੁਖੀ ਮਾਨਸਾ ਨੂੰ ਸ਼ਿਕਾਇਤ ਕਰਕੇ ਇਨਸਾਫ਼ ਦੀ ਮੰਗ ਕੀਤੀ। ਇਸ ਮਾਮਲੇ ਦੀ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵੱਲੋਂ ਜਾਰੀ ਹੁਕਮਾਂ ’ਤੇ ਸਹਾਇਕ ਥਾਣੇਦਾਰ ਬ੍ਰਿਸ਼ ਭਾਨ ਨੇ ਦੀਪ ਸਿੰਘ ਵਾਸੀ ਪਿੰਡ ਗੋਬਿੰਦਪੁਰਾ, ਰਾਮ ਗੋਪਾਲ ਵਾਸੀ ਪਿੰਡ ਪੰਜੇਟਾ, ਜ਼ਿਲ੍ਹਾ ਲੁਧਿਆਣਾ ਅਤੇ ਪ੍ਰੀਤਮ ਸਿੰਘ ਵਾਸੀ ਚੰਡੀਗੜ੍ਹ ਦੇ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
PSPCL ਅਤੇ PSTCL ਵਲੋਂ 4151 ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ : ਹਰਭਜਨ ਸਿੰਘ ਈ.ਟੀ.ਓ.
NEXT STORY