ਬਾਘਾ ਪੁਰਾਣਾ (ਚਟਾਨੀ): ਕਾਂਗਰਸ ਪਾਰਟੀ ਦੇ ਪੰਜਾਬ ਦੇ ਚੋਟੀ ਦੇ ਗਰਮ ਸੁਭਾਅ ਦੇ ਨੇਤਾਵਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਗਈ ਘੇਰਾਬੰਦੀ ਨੂੰ ਤੋੜ ਕੇ ਸੂਬੇ ਦੇ ਕਾਂਗਰਸ ਘਮਸਾਨ ਨੂੰ ਸ਼ਾਂਤ ਕਰਨ ਲਈ ਬਣਾਈ ਗਈ ਕੇਂਦਰ ਕਮੇਟੀ ਤੋਂ ਵੀ ਸ਼ਾਇਦ ਇਹ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸਿਰ ’ਤੇ ਆਈਆਂ ਖੜ੍ਹੀਆਂ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਹੁਣ ਰਾਹੁਲ ਗਾਂਧੀ ਖ਼ੁਦ ਇਸ ਕਾਟੋ ਕਲੇਸ਼ ਨੂੰ ਨਿਬੇੜਨ ਲਈ ਗੰਭੀਰ ਹੋ ਗਏ ਜਾਪਦੇ ਹਨ।
ਇਹ ਵੀ ਪੜ੍ਹੋ: ਹੈਰਾਨੀਜਨਕ: ਪਰਿਵਾਰ ਵਾਲੇ ਕਰ ਰਹੇ ਸਨ ਅੰਤਿਮ ਸੰਸਕਾਰ ਦੀ ਤਿਆਰੀ, ਜ਼ਿੰਦਾ ਹੋਈ 75 ਸਾਲਾ ਬੀਬੀ
ਬੇਅਦਬੀ ਦੇ ਮੁੱਦੇ ਉਪਰਲੀ ਕੈਪਟਨ ਸਰਕਾਰ ਦੀ ਟਾਲ-ਮਟੋਲ ਵਾਲੀ ਨੀਤੀ ਨੂੰ 2022 ਦੀਆਂ ਚੋਣਾਂ ਵਿਚ ਜਵਾਬਦੇਹੀ ਦੇ ਨਾਲ ਗੁਰੂ ਸਾਹਿਬ ਨਾਲ ਧੋਖਾ ਦਸਦਿਆਂ ਕੈਪਟਨ ਖ਼ਿਲਾਫ਼ ਮੈਦਾਨ ਵਿਚ ਉਤਰੇ ਨਵਜੋਤ ਸਿੰਘ ਸਿੱਧੂ ਦੀ ਦਿਨੋਂ-ਦਿਨ ਮਜ਼ਬੂਤ ਹੁੰਦੀ ਲਾਬੀ ਦਾ ਪੱਖ ਸੁਣਨ ਲਈ ਆਖ਼ਿਰ ਰਾਹੁਲ ਗਾਂਧੀ ਨੂੰ ਖ਼ੁਦ ਹੀ ਅੱਗੇ ਆਉਣਾ ਪਿਆ ਹੈ। ਰਾਹੁਲ ਗਾਂਧੀ ਵੱਲੋਂ ਦਿੱਲੀ ਸੱਦੇ ਗਏ ਪੰਜਾਬ ਦੇ ਵਿਧਾਇਕਾਂ, ਮੰਤਰੀਆਂ ਅਤੇ ਮੁੱਖ ਮੰਤਰੀ ਨੇ ਇਕ ਦੂਜੇ ਦੇ ਬਿਆਨਾਂ ਦੀਆਂ ਕਟਿੰਗਾਂ ਵੀਡੀਓ ਰਿਕਾਰਡਿੰਗਾਂ ਅਤੇ ਹੋਰ ਪੁਖਤਾ ਸਬੂਤਾਂ ਸਮੇਤ ਰਾਹੁਲ ਦਰਬਾਰ ਵਿਚ ਆਪਣਾ ਪੱਖ ਪੇਸ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਵਿਵਾਦਿਤ ਅਰਦਾਸ ਮਾਮਲਾ ; ਭਾਜਪਾ ਆਗੂ ਸੁਖਪਾਲ ਸਰਾਂ ਨਾਮਜ਼ਦ
ਮੰਤਰੀ ਅਤੇ ਵਿਧਾਇਕ ਜਿਹੜੇ ਸਵੇਰ ਵੇਲੇ ਨਵਜੋਤ ਸਿੰਘ ਸਿੱਧੂ ਨਾਲ ਬਰੇਕਫਾਸਟ ਅਤੇ ਰਾਤ ਵੇਲੇ ਕੈਪਟਨ ਕੋਲ ‘ਲੰਚ’ ਕਰਦੇ ਹੁੰਦੇ ਸਨ, ਹੁਣ ਉਹ ਜੱਕੋ ਤੱਕੀ ’ਚੋਂ ਬਾਹਰ ਆ ਗਏ ਹਨ ਅਤੇ ਬਹੁਤੇ ਵਿਧਾਇਕਾਂ ਅਤੇ ਮੰਤਰੀਆਂ ਨੇ ਸਿੱਧੂ ਖੇਮੇ ਨੂੰ ਚੁਣ ਲਿਆ ਹੈ। ਕਈ ਮੰਤਰੀ ਅਤੇ ਵਿਧਾਇਕ ਤਾਂ ਇਹ ਸੋਚ ਕੇ ਪੱਕਾ ਮਨ ਬਣਾਈ ਬੈਠੇ ਹਨ ਕਿ ਉਹ ਸਵਾ ਚਾਰ ਸਾਲ ਤਾਂ ਕੈਪਟਨ ਦੀਆਂ ਘੁਰਕੀਆਂ ਝੱਲ ਹੀ ਚੁੱਕੇ ਹਨ ਹੁਣ ਅਜ਼ਾਦ ਹੋ ਕੇ ਆਪਣੇ ਮਨ ਦੀ ਵੀ ਕਰ ਕੇ ਦੇਖ ਲੈਣ। ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਵਾਂਗ ਇਕਤਰਫ਼ਾ ਫ਼ੈਸਲਾ ਲੈਣ ਦੀ ਜੁਰੱਅਤ ਵਾਲਾ ਦੀਵਾ ਵੀ ਹੁਣ ਕਈ ਵਿਧਾਇਕਾਂ ਅਤੇ ਮੰਤਰੀਆਂ ਅੰਦਰ ਜਗਦਾ ਦਿਖ ਰਿਹਾ ਹੈ। ਇਹੀ ਕਾਰਣ ਹੈ ਕਿ ਉਹ ਹੁਣ ਤਿੰਨ ਮੈਂਬਰੀ ਕਮੇਟੀ ਅਤੇ ਰਾਹੁਲ ਗਾਂਧੀ ਮੂਹਰੇ ਦਿਲ ਦੀ ਭੜਾਸ ਖੁੱਲ੍ਹ ਕੇ ਕੱਢ ਰਹੇ ਹਨ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ’ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, 17 ਲੋਕਾਂ ਖ਼ਿਲਾਫ਼ ਮਾਮਲਾ ਦਰਜ
ਰਾਹੁਲ ਗਾਂਧੀ ਵੀ ਹੁਣ ਉਸ ਇਕ ਇਕ ਮਸਲੇ ਨੂੰ ਯੱਕਦਮ ਨਬੇੜ ਦੇਣਾ ਚਾਹੁੰਦੇ ਦਿਖਾਈ ਦੇ ਰਹੇ ਹਨ, ਜਿਹੜੇ ਮਸਲੇ ਵਾਰ-ਵਾਰ ਸੁਣ ਕੇ ਉਹ ਥੱਕ ਚੁੱਕੇ ਹਨ। ਕੈਪਟਨ ਨਾਲੋਂ ਨਵਜੋਤ ਸਿੰਘ ਸਿੱਧੂ ਦੀ ਨੇੜਤਾ ਰਾਹੁਲ ਗਾਂਧੀ ਨਾਲ ਜ਼ਿਆਦਾ ਸੁਣੀਂਦੀ ਹੈ। ਇਸੇ ਕਰਕੇ ਰਾਹੁਲ ਨੇ ਹੁਣ ਤੱਕ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕੋਈ ਸਖ਼ਤ ਫ਼ੈਸਲਾ ਨਹੀਂ ਲਿਆ। ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਦੀ ਸਿੱਧੂ ਮਾਮਲੇ ਉਪਰ ਚੁੱਪ ਤੋਂ ਅਜਿਹਾ ਅੰਦਾਜਾ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ 2022 ਲਈ ਚਿਹਰੇ ’ਚ ਬਦਲਾਅ ਦੀਆਂ ਕਾਫ਼ੀ ਸੰਭਾਵਨਾਵਾਂ ਹਨ, ਪਰ ਸਿੱਧੂ ਦੇ ਤੇਵਰਾਂ ਤੋਂ ਅੰਦਾਜ਼ਾ ਇਹੀ ਲਗਦਾ ਹੈ ਕਿ ਉਹ ਹੁਣ ਤੇਜ਼ ਚਲਦੀ ਕਿਸੇ ਹੋਰ ਗੱਡੀ ਵਿਚ ਸਵਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ: ਬਠਿੰਡਾ: ਥਾਣੇਦਾਰ ਦੀ ਹਵਸ ਦੀ ਸ਼ਿਕਾਰ ਹੋਈ ਵਿਧਵਾ ਦੇ ਪੁੱਤ ਨੂੰ ਮਿਲੀ ਜ਼ਮਾਨਤ
ਪੰਜਾਬ ਸਰਕਾਰ ਵੱਲੋਂ 'ਮਿਕੋਰਮਾਇਕੋਸਿਸ' ਦੇ ਇਲਾਜ ਤੇ ਪਛਾਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ
NEXT STORY