ਗੁਰੂਹਰਸਹਾਏ, (ਆਵਲਾ)– ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਐੱਸ. ਡੀ. ਐੱਮ. ਕੁਲਦੀਪ ਬਾਵਾ ਅਤੇ ਥਾਣਾ ਮੁਖੀ ਰਮਨ ਕੁਮਾਰ ਦੀ ਅਗਵਾਈ ਹੇਠ ਅੱਜ ਵੱਖ-ਵੱਖ ਚੀਜ਼ਾਂ ਦੇ ਸੈਂਪਲ ਭਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਸਿਹਤ ਵਿਭਾਗ ਦੇ ਇੰਸਪੈਕਟਰ ਮਨਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਸਵੇਰੇ ਸਬਜ਼ੀ ਮੰਡੀ ’ਚ ਲਾਲ ਫਰੂਟ ਹਾਊਸ ਵਿਚ ਕੇਲੇ ਦਾ ਸੈਂਪਲ ਲਿਆ ਤੇ ਗਲੇ ਸਡ਼ ਫਲਾਂ ਨੂੰ ਨਸ਼ਟ ਕੀਤਾ ਤੇ ਉਸ ਉਪਰੰਤ ਇਕ ਮਠਿਆਈ ਵਾਲੀ ਦੁਕਾਨ ਤੋਂ ਬਰਫੀ ਦਾ ਸੈਂਪਲ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੁਖਬੀਰ ਡੇਅਰੀ ਤੋਂ ਦੁੱਧ ਅਤੇ ਦਹੀ ਦਾ ਸੈਂਪਲ ਲਿਆ ਗਿਆ ਤੇ ਖਰਾਬ ਕੁਆਲਿਟੀ ਦਾ 20 ਕਿਲੋ ਦਹੀ ਤੇ 30 ਕਿਲੋ ਦੁੱਧ ਜ਼ਬਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭਰੇ ਗਏ ਸੈਂਪਲਾਂ ਨੂੰ ਖਰਡ਼ ਵਿਖੇ ਲੈਬ ’ਚ ਭੇਜਿਆ ਜਾਵੇਗਾ ਤੇ ਸੈਂਪਲ ਦੀ ਰਿਪੋਰਟ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਦੁਕਾਨ ’ਚੋਂ ਕੀਮਤੀ ਸਾਮਾਨ ਚੋਰੀ
NEXT STORY