ਲੁਧਿਆਣਾ (ਰਾਜ) : ਗੈਂਗਸਟਰਾਂ ਦੇ ਨਾਂ ’ਤੇ ਕਾਰੋਬਾਰੀਆਂ ਅਤੇ ਹੋਰ ਫਿਰੌਤੀ ਮੰਗਣ ਦਾ ਸਿਲਸਿਲਾ ਖ਼ਤਮ ਨਹੀਂ ਹੋਇਆ। ਇਸੇ ਤਰ੍ਹਾਂ ਡੇਹਲੋਂ ਦੇ ਮੌਜੂਦਾ ਸਰਪੰਚ ਨੂੰ ਵਿਦੇਸ਼ੀ ਨੰਬਰ ਤੋਂ ਵਾਇਸ ਮੈਸੇਜ ਭੇਜ ਕੇ ਕਿਸੇ ਨੇ 3 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਮੈਸੇਜ ਭੇਜਣ ਵਾਲਾ ਖੁਦ ਨੂੰ ਗੈਂਗਸਟਰ ਲੰਡਾ ਹਰੀਕੇ ਦੱਸ ਰਿਹਾ ਹੈ। ਹਾਲ ਦੀ ਘੜੀ ਥਾਣਾ ਡੇਹਲੋਂ ਦੀ ਪੁਲਸ ਨੇ ਸਰਪੰਚ ਨਿਰਮਲ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਡੇਹਲੋਂ ਦਾ ਮੌਜੂਦਾ ਸਰਪੰਚ ਹੈ। ਇਸ ਦੇ ਨਾਲ ਉਸ ਦਾ ਇਕ ਰੈਸਟੋਰੈਂਟ ਵੀ ਹੈ। ਉਸ ਨੂੰ ਸਭ ਤੋਂ ਪਹਿਲਾਂ 31 ਅਕਤੂਬਰ ਨੂੰ ਕਰੀਬ ਸਾਢੇ 10 ਵਜੇ ਵ੍ਹਟਸਐਪ ’ਤੇ ਇਕ ਮੈਸੇਜ ਆਇਆ, ਜਿਸ ’ਚ ਕਾਲ ਕਰਨ ਲਈ ਲਿਖਿਆ ਹੋਇਆ ਸੀ। ਉਸ ਵੱਲੋਂ ਕਾਲ ਨਾ ਕਰਨ ’ਤੇ ਥੋੜ੍ਹੀ ਦੇਰ ਬਾਅਦ ਉਸ ਨੂੰ ਵਾਇਸ ਮੈਸੇਜ ਆਇਆ। ਜਦੋਂ ਉਸ ਨੇ ਵਾਇਸ ਮੈਸੇਜ ਖੋਲ੍ਹਿਆ ਤਾਂ ਉਸ ਵਿਚ ਇਕ ਵਿਅਕਤੀ ਬੋਲ ਰਿਹਾ ਸੀ ਕਿ ਮੈਂ ਲੰਡਾ ਹਰੀਕੇ ਬੋਲਦਾ ਹਾਂ, ਪਹਿਲਾਂ ਉਸ ਨੇ 1 ਜਾਂ 2 ਕਰੋੜ ਰੁਪਏ ਫਿਰੌਤੀ ਦੇਣ ਲਈ ਕਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਗੰਨਾ ਉਤਪਾਦਕ ਕਿਸਾਨਾਂ ਨੂੰ ਵੱਡੀ ਰਾਹਤ
ਉਸ ਨੇ ਉਕਤ ਨੰਬਰ ’ਤੇ ਕਾਲ ਕੀਤੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਫਿਰ ਉਸੇ ਨੰਬਰ ਤੋਂ ਥੋੜ੍ਹੀ ਦੇਰ ਬਾਅਦ ਕਾਲ ਆਈ। ਸਾਹਮਣਿਓਂ ਵਿਅਕਤੀ ਬੋਲਿਆ ਕਿ ਉਹ ਗੈਂਗਸਟਰ ਲੰਡਾ ਬੋਲ ਰਿਹਾ ਹੈ। ਉਸ ਨੂੰ 2 ਤੋਂ 3 ਕਰੋੜ ਰੁਪਏ ਦਿਓ, ਨਹੀਂ ਤਾਂ ਉਸ ਨੂੰ ਜਾਨੋਂ ਮਾਰ ਦੇਣਗੇ। ਉਸ ਨੇ ਕਾਲ ਨੂੰ ਡਿਸਕੁਨੈਕਟ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ 2 ਨਵੰਬਰ ਨੂੰ ਫਿਰ ਵਿਦੇਸ਼ੀ ਨੰਬਰ ਤੋਂ ਕਾਲ ਆਈ, ਜੋ ਉਸ ਨੇ ਰਿਸੀਵ ਨਹੀਂ ਕੀਤੀ। ਇਸ ਤੋਂ ਬਾਅਦ ਜਾ ਕੇ ਉਸ ਨੇ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕੀਤਾ ਹੈ। ਉੱਧਰ, ਐੱਸ. ਐੱਚ. ਓ. ਪਰਮਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਕੇਸ ਦਰਜ ਕਰ ਦਿੱਤਾ ਹੈ। ਹਾਲ ਦੀ ਘੜੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ਨਵ-ਨਿਯੁਕਤ ਡੀ. ਸੀ. ਦੀ ਪਹਿਲਕਦਮੀ ਤੋਂ ਬਾਅਦ ਜਨਤਾ ਨੂੰ ਇਕ ਹੋਰ ਵੱਡੀ ਰਾਹਤ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਭੇਜਣ ਦੇ ਨਾਮ ’ਤੇ ਦੋ ਨਾਲ 22 ਲੱਖ ਤੋਂ ਵਧੇਰੇ ਦੀ ਠੱਗੀ
NEXT STORY