ਭਾਦਸੋਂ (ਅਵਤਾਰ)— ਬੀਤੀ ਰਾਤ ਦਿੱਤੂਪੁਰ ਜੱਟਾਂ ਦੀ ਮੇਨ ਮਾਰਕਿਟ ਵਿਚ ਚੋਰਾਂ ਨੇ ਰੈਡੀਮੇਡ ਕੱਪੜੇ ਦੀ ਦੁਕਾਨ ਵਿਚ ਸ਼ਟਰ ਤੋੜ ਕੇ ਰੈਡੀਮੇਡ ਕੱਪੜਾ ਤੇ ਹੋਰ ਸਾਮਾਨ ਚੋਰੀ ਕਰ ਲਿਆ। ਦੁਕਾਨ ਦੇ ਮਾਲਕ ਬਹਾਦਰ ਸਿੰਘ ਛੰਨਾ ਨੇ ਦੱਸਿਆ ਕਿ ਚੋਰਾਂ ਨੇ ਰੈਡੀਮੇਡ ਕੱਪੜੇ, ਮਹਿੰਗੇ ਮੁੱਲ ਦੇ ਪਰਫਿਊਮ, ਐਨਕਾਂ, ਪਰਸ ਤੇ ਹੋਰ ਬ੍ਰਾਂਡਿਡ ਸਾਮਾਨ ਚੋਰੀ ਕਰ ਲਿਆ, ਜਿਸ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਚੋਰੀ ਦੀ ਇਸ ਘਟਨਾ ਬਾਰੇ ਥਾਣਾ ਭਾਦਸੋਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਥਾਣੇ ਦੇ ਏ. ਐੱਸ. ਆਈ. ਗੁਰਸ਼ਰਨ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਵੀ ਲਿਆ। ਪੀੜਤ ਦੁਕਾਨਦਾਰ ਬਹਾਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਭਾਦਸੋਂ ਖੇਤਰ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਜੋ ਕਿ ਪੁਲਸ ਦੀ ਕਾਰਵਾਈ 'ਤੇ ਸਵਾਲੀਆ ਚਿੰਨ੍ਹ ਹਨ।
ਕੀ ਕਹਿੰਦੇ ਹਨ ਇਸ ਬਾਰੇ ਤਫਤੀਸ਼ੀ ਅਧਿਕਾਰੀ :
ਚੋਰੀ ਦੀ ਇਸ ਘਟਨਾਂ ਬਾਰੇ ਥਾਣਾ ਭਾਦਸੋਂ ਦੇ ਏ. ਐਸ. ਆਈ. ਗੁਰਸ਼ਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਮਾਮਲਾ ਸਪਲਾਈ ਕੀਤੇ ਜਾ ਰਹੇ ਪ੍ਰਦੂਸ਼ਿਤ ਪਾਣੀ ਦਾ, 'ਆਪ' ਵਰਕਰਾਂ ਨੇ ਦਿੱਤਾ ਧਰਨਾ
NEXT STORY