ਕੋਟਕਪੂਰਾ (ਨਰਿੰਦਰ) - ਸਥਾਨਕ ਤਿੰਨਕੋਣੀ ਨੇੜੇ ਮੋਗਾ ਰੋਡ 'ਤੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ 'ਤੇ ਰਿਫਲੈਕਟਰ ਨਾ ਲੱਗਿਆ ਹੋਣ ਕਾਰਨ ਲਗਾਤਾਰ ਵਾਪਰ ਰਹੇ ਹਾਦਸਿਆਂ ਤੋਂ ਹੁਣ ਬਚਾਅ ਹੋ ਜਾਵੇਗਾ ਕਿਉਂਕਿ ਕੰਪਨੀ ਵੱਲੋਂ ਅੱਜ ਡਿਵਾਈਡਰ ਦੀ ਮੁਰੰਮਤ ਕਰਦੇ ਹੋਏ ਤਿੰਨਕੋਣੀ ਵਾਲੇ ਪਾਸੇ ਰਿਫਲੈਕਟਰ ਲਗਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਡਿਵਾਈਡਰ ਕਾਰਨ ਲਗਾਤਾਰ ਵਾਪਰ ਰਹੇ ਹਾਦਸਿਆਂ ਨੂੰ ਜਗਬਾਣੀ ਅਤੇ ਪੰਜਾਬ ਕੇਸਰੀ 'ਚ ਪੁੱਖਤਾ ਸਥਾਨ ਦੇ ਕੇ ਕੁੱਝ ਦਿਨ ਪਹਿਲਾਂ ਅਤੇ ਅੱਜ (19 ਮਈ ਨੂੰ) ਪ੍ਰਕਾਸ਼ਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਡਿਵਾਈਡਰ ਦੀ ਤੁਰੰਤ ਮੁਰੰਮਤ ਕਰਵਾ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਡਿਵਾਈਡਰ 'ਤੇ ਪਹਿਲਾਂ ਲੱਗਿਆ ਹੋਇਆ ਡਿਵਾਈਡਰ ਟੁੱਟ ਜਾਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਸਨ। ਕੋਈ ਦਿਨ ਵੀ ਅਜਿਹਾ ਨਹੀਂ ਲੰਘਦਾ ਸੀ ਜਿਸ ਦਿਨ ਹਾਦਸਾ ਨਾ ਵਾਪਰਦਾ ਹੋਵੇ। ਇੰਨ੍ਹਾਂ ਹਾਦਸਿਆਂ ਕਾਰਨ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਤੋਂ ਇਲਾਵਾ ਵੱਡੀ ਗਿਣਤੀ 'ਚ ਵਾਹਨਾਂ ਦਾ ਵੀ ਨੁਕਸਾਨ ਹੋ ਗਿਆ ਹੈ।
ਐਪਲ ਨੇ ਸ਼ੁਰੂ ਕੀਤੀ ਨਵੀਂ ਸਿੱਖਿਆ ਪ੍ਰਣਾਲੀ, ਨੇਤਰਹ੍ਹੀਨ ਤੇ ਬੋਲੇ ਵਿਦਿਆਰਥੀਆਂ ਨੂੰ ਮਿਲੇਗੀ ਮਦਦ
NEXT STORY