ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਪੇਂਡੂ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦੇ ਵਿਰੋਧ 'ਚ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ 'ਤੇ ਸਥਾਨਕ ਸਰਕਲ ਦਫ਼ਤਰ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਮੁੱਖ ਮੰਤਰੀ ਦੇ ਨਾਂ ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਪੀ.ਡਬਲਯੂ.ਡੀ.ਟੈਕਨੀਸ਼ਨ ਅਤੇ ਦਰਜਾ-4 ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਤੱਖੀ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੈਪਟਨ ਸਰਕਾਰ ਨੇ ਆਪਣੇ ਪਿਛਲੇ ਸ਼ਾਸਨ (2002-2007) ਦੌਰਾਨ ਸਿੰਗਲ ਵਿਲੇਜ ਵਾਟਰ ਸਕੀਮਾਂ ਪੰਚਾਇਤਾਂ ਦੀਆਂ ਕਮੇਟੀਆਂ ਬਣਾ ਕੇ ਕÎਥਿਤ ਰੂਪ 'ਚ ਧੱਕੇ ਨਾਲ ਸੌਂਪੀਆਂ ਸਨ ਜਦਕਿ ਪੰਚਾਇਤਾਂ ਵੱਲੋਂ ਇਸ ਕਾਰਜ ਵਿਰੁੱਧ ਮਤੇ ਪਾ ਕੇ ਦਿਤੇ ਸਨ। ਪੰਚਾਇਤਾਂ ਪਾਸ ਆਮਦਨ ਦੇ ਵਸੀਲੇ ਨਾ ਹੋਣ ਕਾਰਨ ਅਤੇ ਧੜੇਬੰਦੀਆਂ ਕਾਰਨ 90 ਫੀਸਦੀ ਸਕੀਮਾਂ ਬੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਵਰਡ ਬੈਂਕ ਦੀ ਸਹਾਇਤਾ ਨਾਲ ਉਸਾਰੀਆਂ ਜਾ ਰਹੀਆਂ ਵਾਟਰ ਸਕੀਮਾਂ ਦੇ ਆਧਾਰ 'ਤੇ ਕਰੋੜਾ ਰੁਪਏ ਖੁਰਦ ਬੁਰਦ ਕੀਤੇ ਜਾ ਰਹੇ ਹਨ ਅਤੇ ਇਸ ਸਬੰਧ 'ਚ ਅਰਥੀ ਫੂਕ ਧਰਨਾ 23 ਜੁਲਾਈ ਨੂੰ ਸਵੇਰੇ 11:00 ਤੋਂ ਦੁਪਹਿਰ 1:00 ਵਜੇ ਤੱਕ ਦਿਤਾ ਜਾਵੇਗਾ। ਇਸੇ ਸਮੇਂ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ (ਸ਼ਹਿਰੀ) ਖਿਲਾਫ ਰੋਸ ਧਰਨਾ ਦੇ ਕੇ ਪਿਟ ਸਿਆਪਾ ਕੀਤਾ ਜਾਵੇਗਾ।
ਬੱਚਿਆਂ ਦੇ ਭੀਖ ਮੰਗਣ 'ਤੇ ਹਾਈਕੋਰਟ ਦੁਖੀ, ਪ੍ਰਸ਼ਾਸਨ ਤੋਂ ਮੰਗਿਆ ਜਵਾਬ
NEXT STORY