ਫ਼ਰੀਦਕੋਟ(ਜਗਦੀਸ਼)- ਸ਼ਹਿਰ ਅੰਦਰ ਇਕ ਬਜ਼ੁਰਗ ਔਰਤ ਦੇ ਸੋਨੇ ਦੇ ਗਹਿਣੇ 2 ਮੋਟਰਸਾਇਕਲ ਸਵਾਰਾਂ ਵੱਲੋਂ ਉਸ ਨੂੰ ਬੇਹੋਸ਼ ਕਰ ਕੇ ਲਾਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਪੁਲਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਵਾਰਦਾਤ ਵਾਲੀ ਥਾਂ ’ਤੇ ਆਸ ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰੀਕਾਰਡਿੰਗ ਖੰਗਾਲੀ ਜਾ ਰਹੀ ਹੈ।
ਇਹ ਵੀ ਪੜ੍ਹੋ- ਅੱਜ ਤੋਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ
ਪ੍ਰਾਪਤ ਵੇਰਵੇ ਅਨੁਸਾਰ ਸ਼ਹਿਰ ਦੇ ਵਪਾਰੀ ਵਰਿੰਦਰ ਸ਼ਾਹ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਦੀ ਬਜ਼ੁਰਗ ਪਤਨੀ ਅੱਜ ਮੱਸਿਆ ’ਤੇ ਪਾਣੀ ਦਾ ਡੋਲਣਾ ਲੈ ਕੇ ਪਿੱਪਲ ’ਤੇ ਪਾਣੀ ਚੜ੍ਹਾਉਣ ਲਈ ਜਾ ਰਹੀ ਸੀ ਤਾਂ ਮੋਰ ਸ਼ੋਅ ਰੂਮ ਲਾਗੇ ਦੋ ਤਿੰਨ ਮੋਟਰਸਾਈਕਲ ਸਵਾਰ ਜਿਨ੍ਹਾਂ ਆਪਣੇ ਮੂੰਹ ’ਤੇ ਕੱਪੜਾ ਲਪੇਟਿਆ ਹੋਇਆ ਸੀ, ਨੇ ਉਸ ਨੂੰ ਕੁਝ ਸੁਘਾ ਕੇ ਜਾਂ ਹਿਪਨੋਟਾਈਜ਼ ਕਰ ਕੇ ਬੇਹੋਸ਼ ਕਰ ਦਿੱਤਾ ਅਤੇ ਉਸ ਦੇ ਹੱਥਾਂ ’ਚ ਫੜ੍ਹਿਆ ਡੋਲਣਾ ਖੋਹ ਕੇ ਤਕਰੀਬਨ ਢਾਈ-ਢਾਈ ਤੋਲੇ ਦੇ ਪਾਏ ਸੋਨੇ ਦੇ ਕੜੇ ਅਤੇ ਤਕਰੀਬਨ ਅੱਧੇ ਪੌਣੇ ਤੋਲੇ ਦੀ ਇਕ ਸੋਨੇ ਦੀ ਮੁੰਦਰੀ ਲਾਹ ਕੇ ਭੱਜ ਗਏ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਹੁਣ ਚੱਲਣਗੀਆਂ ਸਪੈਸ਼ਲ ਐਕਸਪ੍ਰੈੱਸ ਟ੍ਰੇਨਾਂ, ਇਹ ਹੋਣਗੇ stoppage
ਜਦੋਂ ਬਜ਼ੁਰਗ ਨੂੰ ਹੋਸ਼ ਆਇਆ ਤਾਂ ਉਹ ਘਬਰਾ ਗਈ ਅਤੇ ਉਸ ਨੇ ਘਰ ਜਾ ਕੇ ਸਾਰੀ ਵਾਰਦਾਤ ਦੱਸੀ। ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ 9 ਵਜੇ ਉਨ੍ਹਾਂ ਨੂੰ ਇਸ ਵਾਰਦਾਤ ਬਾਰੇ ਪਤਾ ਲੱਗਾ ਅਤੇ ਪੁਲਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਜਾਰੀ ਹੈ ਤਾਂ ਜੋ ਲੁਟੇਰਿਆਂ ਨੂੰ ਜਲਦ ਕਾਬੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਵੱਡੀ ਸੌਗਾਤ, 80 ਕਰੋੜ ਦਾ ਲੱਗੇਗਾ ਇਹ ਨਵਾਂ ਪ੍ਰਾਜੈਕਟ, ਮਿਲੇਗੀ ਖਾਸ ਸਹੂਲਤ
ਬੁਢਲਾਡਾ ਦੇ ਬਰੇਟਾ ਕਸਬੇ 'ਚ ਮਾਰਕਫੈੱਡ 'ਚ ਘੁਟਾਲਾ, 3 ਕਰੋੜ ਦੀ ਜੀਰੀ ਖੁਰਦ-ਬੁਰਦ
NEXT STORY