ਜੈਤੋ (ਗੁਰਮੀਤਪਾਲ) : ਦਿਨ-ਦਿਹਾੜੇ ਮੈਡੀਕਲ ਸਟੋਰ 'ਤੇ ਬੱਚੇ ਨੂੰ ਡਰਾ-ਧਮਕਾ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 4 ਵਜੇ ਦੇ ਕਰੀਬ ਰਾਮਦਾਸ ਮੈਡੀਕੋਜ਼ ਮੁਕਤਸਰ ਸਾਹਿਬ ਰੋਡ ਜੈਤੋ ਵਿਖੇ ਬੈਠੇ ਅਗਿਆਪਾਲ ਸਿੰਘ ਪੁੱਤਰ ਸੁਖਦੀਪ ਸਿੰਘ ਕੋਲ ਪਹਿਲਾਂ ਇਕ ਨੌਜਵਾਨ ਆਇਆ ਤੇ ਉਸ ਨੇ ਦੁਕਾਨ ਅੰਦਰ ਧਿਆਨ ਨਾਲ ਦੇਖਿਆ ਕਿ ਕੋਈ ਵਿਅਕਤੀ ਤਾਂ ਨਹੀਂ, ਬਾਅਦ ਵਿਚ ਨੌਜਵਾਨ ਨੇ ਉਸ ਬੱਚੇ ਤੋਂ ਪਾਣੀ ਦੀ ਮੰਗ ਕੀਤੀ। ਬੱਚਾ ਪਾਣੀ ਲੈਣ ਚਲਾ ਗਿਆ ਤਾਂ ਤੀਜਾ ਨੌਜਵਾਨ ਵੀ ਦੁਕਾਨ ਦਾਖਲ 'ਚ ਗਿਆ, ਜਿ ਨੇ ਬੋਰੀ 'ਚ ਲੁਕਾਈ ਲੱਕੜੀ ਕੱਢੀ, ਜਿਸ ਨਾਲ ਬੱਚਾ ਡਰ ਗਿਆ।
ਇਹ ਵੀ ਪੜ੍ਹੋ : ਫਗਵਾੜਾ ਖੰਡ ਮਿੱਲ ਦੇ ਭਵਿੱਖ ਨੂੰ ਲੈ ਕੇ ਮਾਮਲਾ ਅਜੇ ਵੀ ਬਣਿਆ ਬੁਝਾਰਤ, ਕਿਸਾਨਾਂ ਨੇ ਕੀਤਾ ਇਹ ਫ਼ੈਸਲਾ
ਉਨ੍ਹਾਂ ਤਿੰਨਾਂ ਨੌਜਵਾਨਾਂ ਦੇ ਬੜੇ ਆਰਾਮ ਨਾਲ ਪਹਿਲਾਂ ਪੈਸਿਆਂ ਵਾਲੇ ਦਰਾਜ 'ਚੋਂ ਪੈਸੇ ਕੱਢੇ ਅਤੇ ਬਾਅਦ ਦੁਕਾਨ ਦੇ ਟੇਬਲ ਤੋਂ ਲੈਪਟਾਪ ਚੁੱਕਿਆ ਤੇ ਜਾਂਦੇ ਹੋਏ ਬੱਚੇ ਦਾ ਮੋਬਾਈਲ ਚੁੱਕ ਕੇ ਲੈ ਗਏ। ਦੁਕਾਨ ਮਾਲਕ ਸੁਖਦੀਪ ਸਿੰਘ ਦੱਸਿਆ ਕਿ ਮੈਂ ਕਿਸੇ ਕੰਮ ਲਈ ਦੁਕਾਨ ਤੋਂ ਬਾਹਰ ਗਿਆ ਹੋਇਆ ਸੀ, ਮੇਰਾ ਬੇਟੇ ਆਗਿਆਪਾਲ ਸਿੰਘ ਨੇ ਫ਼ੋਨ ਕਰਕੇ ਘਟਨਾ ਬਾਰੇ ਦੱਸਿਆ ਤਾਂ ਮੈਂ ਤੁਰੰਤ ਦੁਕਾਨ 'ਤੇ ਪਹੁੰਚ ਗਿਆ ਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਸੀ। ਜੈਤੋ 'ਚ ਦਿਨ-ਦਿਹਾੜੇ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਸਾਥੀ ਗੈਂਗਸਟਰ ਦਾ ਘਰ ਤੋੜਨ ’ਤੇ ਬੰਬੀਹਾ ਗੈਂਗ ਨੇ ਹਰਿਆਣਾ ਸਰਕਾਰ ਤੇ ਪੁਲਸ ਨੂੰ ਦਿੱਤੀ ਇਹ ਧਮਕੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਲੁਧਿਆਣਾ ਕੇਂਦਰੀ ਜੇਲ੍ਹ ’ਚ ਕੈਦੀਆਂ ਨੇ ਕੀਤੀ ਭੁੱਖ ਹੜਤਾਲ, ਜੇਲ੍ਹਰ ਸਣੇ ਹੋਰ ਅਧਿਕਾਰੀਆਂ ’ਤੇ ਲਾਏ ਵੱਡੇ ਇਲਜ਼ਾਮ
NEXT STORY