ਚੰਡੀਗੜ੍ਹ (ਸੁਸ਼ੀਲ ਰਾਜ) : ਮਨੀਮਾਜਰਾ ਦੇ ਪੁਰਾਣੀ ਰੋਪੜ ਰੋਡ ਵਾਲੀ ਦੁਕਾਨ ’ਤੇ ਐਨਕ ਦੇ ਸ਼ੀਸ਼ੇ ਠੀਕ ਕਰਵਾਉਣ ਗਏ ਵਿਅਕਤੀ ਦੀ ਕਾਰ ’ਚੋਂ ਇਕ ਨੌਜਵਾਨ 1 ਲੱਖ ਰੁਪਏ ਚੋਰੀ ਕਰ ਕੇ ਫਰਾਰ ਹੋ ਗਿਆ। ਘਟਨਾ ਨੂੰ ਅੰਜਾਮ ਦਿੰਦੇ ਸਮੇਂ ਕਾਰ ਚਾਲਕ ’ਤੇ ਤਿੰਨ ਹੋਰ ਨੌਜਵਾਨ ਨਜ਼ਰ ਰੱਖ ਰਹੇ ਸਨ। ਘਟਨਾ ਨੂੰ ਅੰਜਾਮ ਦਿੰਦੇ ਸਮੇਂ ਨੌਜਵਾਨ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ। ਮਾਮਲੇ ਦੀ ਸ਼ਿਕਾਇਤ ਖਰੜ ਦੇ ਰਹਿਣ ਵਾਲੇ ਭਾਰਤ ਭੂਸ਼ਣ ਨੇ ਪੁਲਸ ਨੂੰ ਕੀਤੀ। ਮਨੀਮਾਜਰਾ ਥਾਣੇ ਦੀ ਪੁਲਸ ਨੇ ਚਾਰ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਦੁਬਈ ਤੋਂ ਆਈ ਮੰਦਭਾਗੀ ਖ਼ਬਰ : ਰੂਹ ਕੰਬਾਊ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ
ਖਰੜ ਵਾਸੀ ਭਾਰਤ ਭੂਸ਼ਣ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਮਨੀਮਾਜਰਾ ਆਇਆ ਹੋਇਆ ਸੀ, ਜਦੋਂ ਉਹ ਮਨੀਮਾਜਰਾ ਸਥਿਤ ਪੁਰਾਣੀ ਰੋਪੜ ਰੋਡ ਤੋਂ ਲੰਘਿਆ ਤਾਂ ਉਸ ਨੂੰ ਸ਼ੀਸ਼ਿਆਂ ਦੀ ਦੁਕਾਨ ਦਿਖਾਈ ਦਿੱਤੀ। ਉਸ ਨੇ ਕਾਰ ਦੁਕਾਨ ਦੇ ਸਾਹਮਣੇ ਖੜ੍ਹੀ ਕਰ ਦਿੱਤੀ ਅਤੇ ਆਪਣੀ ਮਾਂ ਦੀਆਂ ਐਨਕਾਂ ਠੀਕ ਕਰਵਾਉਣ ਲੱਗਾ। ਜਦੋਂ ਉਹ ਵਾਪਸ ਆਇਆ ਤਾਂ ਕਾਰ ’ਚੋਂ ਇਕ ਲੱਖ ਰੁਪਏ ਗਾਇਬ ਸਨ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਮੌਕੇ ’ਤੇ ਥਾਣਾ ਮਨੀਮਾਜਰਾ ਦੀ ਪੁਲਸ ਪੁੱਜੀ।
ਡੀ. ਐੱਸ. ਪੀ. ਉਦੈਪਾਲ ਅਤੇ ਮਨੀਮਾਜਰਾ ਥਾਣਾ ਇੰਚਾਰਜ ਜਸਪਾਲ ਸਿੰਘ ਨੇ ਮਾਮਲੇ ਦੀ ਜਾਂਚ ਕਰਨ ਮਗਰੋਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਇਕ ਨੌਜਵਾਨ ਕਾਰ ’ਚੋਂ ਪੈਸੇ ਚੋਰੀ ਕਰਦਾ ਨਜ਼ਰ ਆਇਆ। ਇਸ ਤੋਂ ਇਲਾਵਾ 3 ਨੌਜਵਾਨ ਭਾਰਤ ਭੂਸ਼ਣ ’ਤੇ ਨਜ਼ਰ ਰੱਖ ਰਹੇ ਸਨ। ਜਾਂਚ ’ਚ ਸਾਹਮਣੇ ਆਇਆ ਕਿ ਇਕ ਨੌਜਵਾਨ ਭਾਰਤ ਭੂਸ਼ਣ ਦਾ ਪਿੱਛਾ ਕਰ ਕੇ ਦੁਕਾਨ ’ਤੇ ਹੀ ਆਇਆ ਸੀ। ਮਨੀਮਾਜਰਾ ਥਾਣਾ ਪੁਲਸ ਨੇ ਅਣਪਛਾਤੇ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਅਪ੍ਰੈਲ ਮਹੀਨੇ ਦੌਰਾਨ ਪੰਜਾਬ ਦੇ ਕਰ ਮਾਲੀਏ ’ਚ 22 ਫ਼ੀਸਦੀ ਦਾ ਹੋਇਆ ਵਾਧਾ : ਹਰਪਾਲ ਚੀਮਾ
NEXT STORY