ਲੁਧਿਆਣਾ (ਬੇਰੀ)- ਚੰਡੀਗੜ੍ਹ ਰੋਡ ਸਥਿਤ ਐੱਮ.ਆਈ.ਜੀ. ਫਲੈਟ ’ਚ ਰਹਿਣ ਵਾਲੇ 3 ਮੈਂਬਰਾਂ ਨੂੰ 2 ਦਿਨ ਪਹਿਲਾਂ ਰੱਖੀ ਨੌਕਰਾਣੀ ਨੇ ਖਾਣੇ ’ਚ ਕੁਝ ਜ਼ਹਿਰੀਲਾ ਪਦਾਰਥ ਖੁਆ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਰੀਜ਼ਾਂ ਦੀ ਪਛਾਣ ਸ਼ਮਾ ਸ਼ਰਮਾ, ਸੱਤਿਆ ਅਤੇ ਕਰਨ ਵਜੋਂ ਹੋਈ। ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ
ਜਾਣਕਾਰੀ ਮੁਤਾਬਕ ਚੰਡੀਗੜ੍ਹ ਰੋਡ 32 ਸੈਕਟਰ ਸਥਿਤ ਐੱਮ.ਆਈ.ਜੀ. ਫਲੈਟ ਵਿਚ ਅਸ਼ੀਸ਼ ਢਾਂਡਾ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਬੱਚਿਆਂ ਲਈ ਸ਼ਮਾ ਸ਼ਰਮਾ ਨੂੰ ਕੇਅਰ ਟੇਕਰ ਰੱਖਿਆ ਹੋਇਆ ਸੀ। ਇਸ ਤੋਂ ਇਲਾਵਾ ਕਰਨ ਘਰ ਵਿਚ ਕੁੱਕ ਦਾ ਕੰਮ ਕਰਦਾ ਸੀ। ਸ਼ਮਾ ਸ਼ਰਮਾ ਨੇ ਕੰਮ ਛੱਡ ਦਿੱਤਾ ਸੀ, ਜਦਕਿ ਉਸ ਦੀ ਜਗ੍ਹਾ ਸੱਤਿਆ ਨਾਂ ਦੀ ਔਰਤ ਕੇਅਰ ਟੇਕਰ ਦੇ ਤੌਰ ’ਤੇ ਆਈ ਸੀ। ਇਸ ਤੋਂ ਇਲਾਵਾ ਕੁੱਕ ਕਰਨ ਨੇ 2 ਦਿਨ ਪਹਿਲਾਂ ਇਕ ਲੜਕੀ ਨੂੰ ਘਰੋਂ ਕੰਮ ਦੇ ਲਈ ਬੁਲਾਇਆ ਸੀ ਪਰ ਉਸ ਦਾ ਕੰਮ ਅਸ਼ੀਸ਼ ਢਾਂਡਾ ਨੂੰ ਪਸੰਦ ਨਹੀਂ ਆਇਆ ਸੀ। ਇਸ ਲਈ ਉਸ ਨੂੰ ਜਵਾਬ ਦੇ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਕਲਯੁਗੀ ਪਿਓ ਦਾ ਕਾਰਾ, ਆਪਣੀ ਹੀ ਨਾਬਾਲਗ ਧੀ ਨਾਲ ਕੀਤੀ ਇਹ ਕਰਤੂਤ
ਵੀਰਵਾਰ ਦੀ ਦੁਪਹਿਰ ਨੂੰ ਉਕਤ ਲੜਕੀ ਨੇ ਖਾਣਾ ਬਣਾਇਆ ਸੀ, ਜਿਸ ਨੇ ਖਾਣੇ ’ਚ ਕੁਝ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ ਸੀ। ਖਾਣਾ ਖਾਣ ਤੋਂ ਬਾਅਦ ਸ਼ਮਾ, ਸੱਤਿਆ ਅਤੇ ਕਰਨ ਤਿੰਨਾਂ ਦੀ ਹਾਲਤ ਵਿਗੜ ਗਈ ਸੀ, ਜਿਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੁਪਹਿਰ ਬਾਅਦ ਤੋਂ ਉਕਤ ਲੜਕੀ ਗਾਇਬ ਹੋ ਗਈ। ਪੁਲਸ ਉਸ ਦੀ ਭਾਲ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਪਾਰਟਮੈਂਟਲ ਸਟੋਰ 'ਚੋਂ ਚੋਰੀ ਕੀਤੀ ਹਜ਼ਾਰਾਂ ਦੀ ਨਕਦੀ, ਅੰਦਰ ਬੈਠ ਕੇ ਖਾਧੇ ਚਿਪਸ, ਘਟਨਾ CCTV 'ਚ ਕੈਦ
NEXT STORY