ਲੁਧਿਆਣਾ (ਰਾਜ): ਸ਼ਹਿਰ ਦੇ ਥਾਣਾ ਡਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਨਿਊ ਸ਼ਿਵਾਜੀ ਨਗਰ ਇਲਾਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਨੀਲਾ ਝੰਡਾ ਗੁਰਦੁਆਰਾ ਰੋਡ 'ਤੇ ਕਰੀਬ 10 ਹਮਲਾਵਰਾਂ ਨੇ ਮਿਲ ਕੇ ਦੋ ਨੌਜਵਾਨਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਦੇ ਸਿਰ 'ਤੇ ਇਸ ਕਦਰ ਖੂਨ ਸਵਾਰ ਸੀ ਕਿ ਉਹ ਆਪਣੇ ਹੱਥਾਂ ਵਿਚ ਟਿਊਬਲਾਈਟਾਂ ਅਤੇ ਤੇਜ਼ਧਾਰ ਹਥਿਆਰ ਲੈ ਕੇ ਸ਼ਰੇਆਮ ਗੁੰਡਾਗਰਦੀ ਕਰਦੇ ਨਜ਼ਰ ਆਏ। ਇਸ ਪੂਰੀ ਖੌਫਨਾਕ ਵਾਰਦਾਤ ਦਾ ਮੰਜ਼ਰ ਕੋਲ ਹੀ ਲੱਗੇ ਇਕ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਕੈਦ ਹੋ ਗਿਆ ਹੈ, ਜਿਸ ਨੇ ਇਲਾਕੇ ਦੇ ਸੁਰੱਖਿਆ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਘਟਨਾ ਦੇ ਚਸ਼ਮਦੀਦ ਅਤੇ ਫੈਕਟਰੀ ਮਾਲਕ ਰਾਹੁਲ ਨੇ ਦੱਸਿਆ ਕਿ ਉਹ ਆਪਣੀ ਫੈਕਟਰੀ ਦੇ ਅੰਦਰ ਕੰਮ ਵਿਚ ਰੁੱਝੇ ਹੋਏ ਸਨ ਤਾਂ ਅਚਾਨਕ ਬਾਹਰ ਗਲੀਆਂ ਵਿਚੋਂ ਰੌਲ਼ਾ ਸੁਣਾਈ ਦਿੱਤਾ। ਜਦੋਂ ਉਨ੍ਹਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਕਰੀਬ 10 ਨੌਜਵਾਨ ਦੋ ਲੜਕਿਆਂ ਨੂੰ ਬੁਰੀ ਤਰ੍ਹਾਂ ਘੇਰ ਕੇ ਉਨ੍ਹਾਂ 'ਤੇ ਵਾਰ ਕਰ ਰਹੇ ਸਨ। ਹਮਲਾਵਰਾਂ ਦੇ ਹੱਥਾਂ ਵਿਚ ਜੋ ਕੁਝ ਵੀ ਲੱਗਾ, ਚਾਹੇ ਉਹ ਟਿਊਬਲਾਈਟਾਂ ਹੋਣ ਜਾਂ ਹਥਿਆਰ, ਉਨ੍ਹਾਂ ਨੇ ਉਨ੍ਹਾਂ ਨੌਜਵਾਨਾਂ 'ਤੇ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਰਾਹੁਲ ਦਾ ਕਹਿਣਾ ਹੈ ਕਿ ਜੇਕਰ ਉਹ ਫੈਕਟਰੀ ਦੇ ਅੰਦਰ ਨਾ ਹੁੰਦੇ ਤਾਂ ਸ਼ਾਇਦ ਹਮਲਾਵਰ ਫੈਕਟਰੀ ਵਿਚ ਵੜ ਕੇ ਵੀ ਕਿਸੇ ਵੱਡੀ ਅਣਹੋਣੀ ਨੂੰ ਅੰਜਾਮ ਦੇ ਸਕਦੇ ਸਨ। ਇਸ ਖੂਨੀ ਖੇਡ ਦੌਰਾਨ ਹਮਲਾਵਰਾਂ ਨੇ ਰਾਹੁਲ ਦੀ ਗੱਡੀ 'ਤੇ ਵੀ ਜੰਮ ਕੇ ਆਪਣਾ ਗੁੱਸਾ ਕੱਢਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਅਤੇ ਪੀ.ਸੀ.ਆਰ. ਗੱਡੀ ਮੌਕੇ 'ਤੇ ਪਹੁੰਚੀ। ਪੁਲਸ ਦੇ ਸਾਇਰਨ ਦੀ ਆਵਾਜ਼ ਸੁਣਦੇ ਹੀ ਹਮਲਾਵਰਾਂ ਦੇ ਹੌਸਲੇ ਪਸਤ ਹੋ ਗਏ। ਫੜੇ ਜਾਣ ਦੇ ਡਰ ਤੋਂ ਹਮਲਾਵਰ ਆਪਣੀਆਂ ਮੋਟਰਸਾਈਕਲਾਂ ਮੌਕੇ 'ਤੇ ਹੀ ਛੱਡ ਕੇ ਤੰਗ ਗਲੀਆਂ ਦੇ ਰਸਤੇ ਫਰਾਰ ਹੋ ਗਏ। ਪੁਲਸ ਨੇ ਮੌਕੇ ਤੋਂ ਹਮਲਾਵਰਾਂ ਦੀਆਂ ਬਾਈਕਾਂ ਬਰਾਮਦ ਕਰ ਲਈਆਂ ਹਨ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਉਨ੍ਹਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਲੋਕ ਦਹਿਸ਼ਤ ਦੇ ਸਾਏ ਵਿਚ ਹਨ।
ਦੋਸਤ ਦੀ ਭੈਣ 'ਤੇ ਰੱਖੀ ਮਾੜੀ ਅੱਖ, ਮੰਗਦਾ ਸੀ ਅਸ਼ਲੀਲ ਵੀਡੀਓਜ਼, ਪਰਚਾ ਦਰਜ
NEXT STORY